Wednesday, November 9, 2011

ਲਾਈ ਆਪਣੀ ਅੱਗ 'ਚ

Êਪੱਤਰਕਾਰ ,ਡਰਾਈਵਰ ਤੇ ਉਪਗ੍ਰਿਹ ਨੇ ਰਹਿੰਦੇ ਸਫਰ ਦੇ ਵਿਚ ਚਲੰਤ ਤਿੰਨੇ।
ਉਲੂ, ਉੱਠ ਤੇ ਭੱਸਰਾ ਕਦੇ ਭੁੱਲ ਕੇ ਵੀ ਇਹ ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।
ਲਾਉਣ ਪੈਸੇ ਦੀ ਨਦੀ ਵਿਚ ਤਾਰੀਆਂ ਜੀ ਫਿਲਮੀ ਹੀਰੋ, ਵਜ਼ੀਰ ਤੇ ਸੰਤ ਤਿੰਨੇ।
ਲਾਈ ਆਪਣੀ ਅੱਗ 'ਚ ਆਪ ਸੜ ਗਏ ਇੰਦਰਾ ਗਾਂਧੀ, ਰਾਜੀਵ ,ਬੇਅੰਤ ਤਿੰਨੇ

Converted

Thursday, November 3, 2011

ਗ਼ਜ਼ਲ
ਕਦੇ ਕਦਾਈਂ ਜੀਵਨ ਅੰਦਰ ਇਉਂ ਵੀ ਝੱਖਡ਼ ਝੁੱਲ ਜਾਂਦਾ ਹੈ।
ਜ਼ਹਿਰ ਵਿਹਾਜਣ ਖਾਤਿਰ ਜਿੱਦਾਂ ਹੱਥੋਂ ਅੰਮਿ੍ਰਤ ਡੁੱਲ੍ਹ ਜਾਂਦਾ ਹੈ।
ਕਿਤੇ ਗ਼ੁਲਾਮੀ ਦੀ ਵੀ ਆਪਣੀ ਅਜਬ ਸੁਰੱਖਿਆ ਹੁੰਦੀ ਯਾਰੋ
ਪਿੰਜਰੇ ਨਾਲ ਹੀ ਮੋਹ ਹੋ ਜਾਂਦੈ ਪੰਛੀ ਉਡਣਾ ਭੁੱਲ ਜਾਂਦਾ ਹੈ।
ਝੱਖਡ਼ ਬਣ ਕੇ ਜੋ ਗ਼ੈਰਾਂ ਦੇ ਦੀਪ ਬੁਝਾਉਂਦੇ ਹੀ ਰਹਿੰਦੇ ਨੇ
ਇਹ ਵੀ ਸੱਚ ਹੈ ਇਕ ਦਿਨ ਉਹਨਾਂ ਦਾ ਦੀਵਾ ਹੋ ਗੁੱਲ ਜਾਂਦਾ ਹੈ।
ਸ਼ੁਹਰਤ ਦਾ ਵੀ ਅਜਬ ਨਸ਼ਾ ਹੈ, ਬਡ਼ਾ ਗ਼ਰੂਰ ਹੈ ਕਰਦਾ ਬੰਦਾ
ਜਿਉਂ ਪਾਟਣ ਲਈ ਕੋਈ ਗੁਬਾਰਾ ਫੁਲਦਾ ਫੁਲਦਾ ਫੁੱਲ ਜਾਂਦਾ ਹੈ।
ਇਸ ਮੰਡੀ ਵਿਚ ਜਿਧਰ ਦੇਖੋ ਹਰ ਇਕ ਚੀਜ਼ ਵਿਕਾਊ ਯਾਰੋ!
ਹੁਣ ਤਾਂ ਆਮ ’ਜੀ ਵਸਤੂ ਵਾਂਗੂ ਪਿਆਰ ਵੀ ਮਿਲ ਹੀ ਮੁੱਲ ਜਾਂਦਾ ਹੈ।
ਰਿਸ਼ਤੇ ਪੰਛੀਆਂ ਵਾਂਗ ਨੇ ਹੁੰਦੇ ਬਹੁਤਾ ਘੁੱਟਿਆਂ ਮਰ ਜਾਂਦੇ ਨੇ
ਜੇਕਰ ਖੁੱਲ੍ਹੇ ਛੱਡੋ ਤਾਂ ਇਹ ਹੱਥੋਂ ਉੱਡ ਬੁਲਬੁਲ ਜਾਂਦਾ ਹੈ।

Converted from Satluj to

Wednesday, November 2, 2011

ਕੋਠੀਆਂ ਵਿਚ ਸਜਾਏ ਨੇ ਬਿਜੜਿਆਂ ਦੇ ਆਹਲਣੇ , ਵਸਦੇ ਘਰਾਂ ਦੀ ਸ਼ਾਨ ਵੀ
ਉਜੜੇ ਘਰਾਂ ਦੇ ਨਾਲ ਦੇਖ।