Wednesday, January 18, 2012

ਗ਼ਜ਼ਲ=18-1=112

ਗ਼ਜ਼ਲ=18-1=112
ਹੁਸਨ ਹਮੇਸ਼ਾ ਸੁਹਣਾ ਲਗਦੈ ਪਰਦੇ ਵਿਚ। ਖਿੜਿਆ ਹੋਵੇ ਜਿਵੇਂ ਮੋਤੀਆ ਘਰ ਦੇ ਵਿਚ।
ਕੀ ਹੋਇਆ ਜਾ ਸਕਦੇ ਨਹੀਂ ਪਹਾੜਾਂ 'ਤੇ ਆਪਣੀ ਛੱਤ 'ਤੇ ਘੁੰਮਾਂਗੇ ਮੀਂਹ ਵਰ•ਦੇ ਵਿਚ।
ਆਏਂ ਨਾ ਹੋ ਜਾਵੇ ,ਕਿਤੇ ਇਉਂ ਨਾ ਹੋ ਜਾਵੇ ਬਹੁਤੇ ਲੋਕ ਜਿਉਂਦੇ ਨੇ ਇੰਜ ਡਰ ਦੇ ਵਿਚ।
ਸ਼ੋਖ਼ ਰੰਗਾਂ ਦੇ ਇਕ ਤਸਵੀਰ ਬਣਾ ਲਈ ਮੈਂ ਤੂੰ ਵੀ ਕੁਝ ਸੁਪਨਿਆਂ ਦੇ ਰੰਗ ਭਰ ਦੇ ਵਿਚ।
ਖ਼ੁਦ ਉਤੇ ਹੀ ਭਰੋਸਾ ਕਰਨਾ ਸਿਖ ਐ ਦੋਸਤ ਕੀ ਰਖਿਆ ਤੋਤੇ ਰੱਟ ਦੀ ਹਰ ਹਰ ਦੇ ਵਿਚ।
ਆਪਣੀ ਮਿੱਟੀ 'ਤੇ ਚੱਲ ਨਹੀਂ ਤਿਲਕੇਂਗਾ ਰਿਹਾ ਧਿਆਨ ਤੇਰਾ ਜੇ ਸੰਗਮਰਮਰ ਦੇ ਵਿਚ।
ਸੈਂਸਰ ਹੋਏ ਖ਼ਤ ਵਾਂਗੁ ਦੋਸਤ ਮਿਲਦੇ ਨੇ ਸਿਮਟੇ ਰਹਿੰਦੇ ਆਪਣੇ ਹੀ ਖੋਲ ਦੇ ਪਰਦੇ ਵਿਚ।
ਢਿੱਲੋਂ ਡਿਗਾਂਗੇ ਪੱਕੀ ਦੀਵਾਰ ਤਰਾਂ ਆਪਾਂ ਕੱਚੀ ਕੰਧ ਦੇ ਵਾਂਗ ਨਹੀਂ ਖਰਦੇ ਖਰਦੇ ਵਿਚ।

Converted from Satluj to Unicode