Wednesday, January 18, 2012

ਗ਼ਜ਼ਲ=18-1=112

ਗ਼ਜ਼ਲ=18-1=112
ਹੁਸਨ ਹਮੇਸ਼ਾ ਸੁਹਣਾ ਲਗਦੈ ਪਰਦੇ ਵਿਚ। ਖਿੜਿਆ ਹੋਵੇ ਜਿਵੇਂ ਮੋਤੀਆ ਘਰ ਦੇ ਵਿਚ।
ਕੀ ਹੋਇਆ ਜਾ ਸਕਦੇ ਨਹੀਂ ਪਹਾੜਾਂ 'ਤੇ ਆਪਣੀ ਛੱਤ 'ਤੇ ਘੁੰਮਾਂਗੇ ਮੀਂਹ ਵਰ•ਦੇ ਵਿਚ।
ਆਏਂ ਨਾ ਹੋ ਜਾਵੇ ,ਕਿਤੇ ਇਉਂ ਨਾ ਹੋ ਜਾਵੇ ਬਹੁਤੇ ਲੋਕ ਜਿਉਂਦੇ ਨੇ ਇੰਜ ਡਰ ਦੇ ਵਿਚ।
ਸ਼ੋਖ਼ ਰੰਗਾਂ ਦੇ ਇਕ ਤਸਵੀਰ ਬਣਾ ਲਈ ਮੈਂ ਤੂੰ ਵੀ ਕੁਝ ਸੁਪਨਿਆਂ ਦੇ ਰੰਗ ਭਰ ਦੇ ਵਿਚ।
ਖ਼ੁਦ ਉਤੇ ਹੀ ਭਰੋਸਾ ਕਰਨਾ ਸਿਖ ਐ ਦੋਸਤ ਕੀ ਰਖਿਆ ਤੋਤੇ ਰੱਟ ਦੀ ਹਰ ਹਰ ਦੇ ਵਿਚ।
ਆਪਣੀ ਮਿੱਟੀ 'ਤੇ ਚੱਲ ਨਹੀਂ ਤਿਲਕੇਂਗਾ ਰਿਹਾ ਧਿਆਨ ਤੇਰਾ ਜੇ ਸੰਗਮਰਮਰ ਦੇ ਵਿਚ।
ਸੈਂਸਰ ਹੋਏ ਖ਼ਤ ਵਾਂਗੁ ਦੋਸਤ ਮਿਲਦੇ ਨੇ ਸਿਮਟੇ ਰਹਿੰਦੇ ਆਪਣੇ ਹੀ ਖੋਲ ਦੇ ਪਰਦੇ ਵਿਚ।
ਢਿੱਲੋਂ ਡਿਗਾਂਗੇ ਪੱਕੀ ਦੀਵਾਰ ਤਰਾਂ ਆਪਾਂ ਕੱਚੀ ਕੰਧ ਦੇ ਵਾਂਗ ਨਹੀਂ ਖਰਦੇ ਖਰਦੇ ਵਿਚ।

Converted from Satluj to Unicode

Wednesday, November 9, 2011

ਲਾਈ ਆਪਣੀ ਅੱਗ 'ਚ

Êਪੱਤਰਕਾਰ ,ਡਰਾਈਵਰ ਤੇ ਉਪਗ੍ਰਿਹ ਨੇ ਰਹਿੰਦੇ ਸਫਰ ਦੇ ਵਿਚ ਚਲੰਤ ਤਿੰਨੇ।
ਉਲੂ, ਉੱਠ ਤੇ ਭੱਸਰਾ ਕਦੇ ਭੁੱਲ ਕੇ ਵੀ ਇਹ ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।
ਲਾਉਣ ਪੈਸੇ ਦੀ ਨਦੀ ਵਿਚ ਤਾਰੀਆਂ ਜੀ ਫਿਲਮੀ ਹੀਰੋ, ਵਜ਼ੀਰ ਤੇ ਸੰਤ ਤਿੰਨੇ।
ਲਾਈ ਆਪਣੀ ਅੱਗ 'ਚ ਆਪ ਸੜ ਗਏ ਇੰਦਰਾ ਗਾਂਧੀ, ਰਾਜੀਵ ,ਬੇਅੰਤ ਤਿੰਨੇ

Converted

Thursday, November 3, 2011

ਗ਼ਜ਼ਲ
ਕਦੇ ਕਦਾਈਂ ਜੀਵਨ ਅੰਦਰ ਇਉਂ ਵੀ ਝੱਖਡ਼ ਝੁੱਲ ਜਾਂਦਾ ਹੈ।
ਜ਼ਹਿਰ ਵਿਹਾਜਣ ਖਾਤਿਰ ਜਿੱਦਾਂ ਹੱਥੋਂ ਅੰਮਿ੍ਰਤ ਡੁੱਲ੍ਹ ਜਾਂਦਾ ਹੈ।
ਕਿਤੇ ਗ਼ੁਲਾਮੀ ਦੀ ਵੀ ਆਪਣੀ ਅਜਬ ਸੁਰੱਖਿਆ ਹੁੰਦੀ ਯਾਰੋ
ਪਿੰਜਰੇ ਨਾਲ ਹੀ ਮੋਹ ਹੋ ਜਾਂਦੈ ਪੰਛੀ ਉਡਣਾ ਭੁੱਲ ਜਾਂਦਾ ਹੈ।
ਝੱਖਡ਼ ਬਣ ਕੇ ਜੋ ਗ਼ੈਰਾਂ ਦੇ ਦੀਪ ਬੁਝਾਉਂਦੇ ਹੀ ਰਹਿੰਦੇ ਨੇ
ਇਹ ਵੀ ਸੱਚ ਹੈ ਇਕ ਦਿਨ ਉਹਨਾਂ ਦਾ ਦੀਵਾ ਹੋ ਗੁੱਲ ਜਾਂਦਾ ਹੈ।
ਸ਼ੁਹਰਤ ਦਾ ਵੀ ਅਜਬ ਨਸ਼ਾ ਹੈ, ਬਡ਼ਾ ਗ਼ਰੂਰ ਹੈ ਕਰਦਾ ਬੰਦਾ
ਜਿਉਂ ਪਾਟਣ ਲਈ ਕੋਈ ਗੁਬਾਰਾ ਫੁਲਦਾ ਫੁਲਦਾ ਫੁੱਲ ਜਾਂਦਾ ਹੈ।
ਇਸ ਮੰਡੀ ਵਿਚ ਜਿਧਰ ਦੇਖੋ ਹਰ ਇਕ ਚੀਜ਼ ਵਿਕਾਊ ਯਾਰੋ!
ਹੁਣ ਤਾਂ ਆਮ ’ਜੀ ਵਸਤੂ ਵਾਂਗੂ ਪਿਆਰ ਵੀ ਮਿਲ ਹੀ ਮੁੱਲ ਜਾਂਦਾ ਹੈ।
ਰਿਸ਼ਤੇ ਪੰਛੀਆਂ ਵਾਂਗ ਨੇ ਹੁੰਦੇ ਬਹੁਤਾ ਘੁੱਟਿਆਂ ਮਰ ਜਾਂਦੇ ਨੇ
ਜੇਕਰ ਖੁੱਲ੍ਹੇ ਛੱਡੋ ਤਾਂ ਇਹ ਹੱਥੋਂ ਉੱਡ ਬੁਲਬੁਲ ਜਾਂਦਾ ਹੈ।

Converted from Satluj to

Wednesday, November 2, 2011

ਕੋਠੀਆਂ ਵਿਚ ਸਜਾਏ ਨੇ ਬਿਜੜਿਆਂ ਦੇ ਆਹਲਣੇ , ਵਸਦੇ ਘਰਾਂ ਦੀ ਸ਼ਾਨ ਵੀ
ਉਜੜੇ ਘਰਾਂ ਦੇ ਨਾਲ ਦੇਖ।

Tuesday, August 23, 2011

ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।

ਗ਼ਜ਼ਲ
ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਜਦ ਮਹਿਫਲ 'ਚੋਂ ਤੁਰਨ ਲਗਦਾਂ ਕਹਿੰਦੇ ਨੇ ਆਜਾ ,ਨਹੀਂ।
ਕਿਹੜਾ ਦਿਲ ਦਾ ਜ਼ਖਮ ਅਸਾਡਾ ਜੋ ਤਰੋ ਤਾਜਾ ਨਹੀਂ।
ਜ਼ਿੰਦਗੀ ਵਿਚ ਐਨੇ ਗ਼ਮ ਹਨ ਕਿ ਕੋਈ ਅੰਦਾਜ਼ਾ ਨਹੀਂ।
ਆਪਣੀ ਹਉਮੈਂ ਦੀ ਵਲਗਣ ਵਿਚੋਂ ਆਵਾਂ ਬਾਹਰ ਕਿੰਜ
ਚਾਰੇ ਪਾਸੇ ਹੀ ਦੀਵਾਰਾਂ ਨੇ ਕੋਈ ਵੀ ਦਰਵਾਜਾ ਨਹੀਂ।
ਉਸਦੀਆਂ ਹੀ ਅੱਖਾਂ 'ਚ ਦਿਸਦੀ ਹੈ ਮੁਹੱਬਤ ਦੀ ਚਮਕ
ਜੋ ਅਜੇ ਵੀ ਅਧੁਨਿਕਤਾ ਦਾ ਬਣ ਸਕਿਆ ਖਾਜਾ ਨਹੀਂ।
Ñਲੋਕਾਂ ਨਾਲੋਂ ਦੂਰ ਕਰ ਦੇਵੇਗਾ ਮੈਨੂੰ ਮੇਰਾ ਹੀ ਇਹ ਖ਼ਲੂਸ
ਆਪਣੀ ਹੀ ਏਸ ਖ਼ੂਬੀ ਦਾ ਤਾਂ ਮੈਨੂੰ ਸੀ ਅੰਦਾਜ਼ਾ ਨਹੀਂ।
ਐਨੀ ਸ਼ਿਦਤ ਨਾਲ ਪਹਿਲਾਂ ਆਈ ਨਾ ਸੀ ਤੇਰੀ ਯਾਦ
ਪਹਿਲਾਂ ਦਿਲ ਦਾ ਜ਼ਖ਼ਮ ਹੋਇਆ ਐਨਾ ਸੀ ਤਾਜ਼ਾ ਨਹੀਂ।
ਇਹ ਅੰਧੇਰੀ ਨਗਰੀ ਢਿੱਲੋਂ ਚੌਪਟ ਹੈ ਇੱਥੋਂ ਦਾ ਵੀ ਰਾਜ
ਦਿਸਦਾ ਕੋਈ ਇਥੇ ਅੰਨਿ•ਆਂ 'ਚ ਕਾਣਾ ਵੀ ਰਾਜਾ ਨਹੀਂ।

Friday, August 19, 2011

rabb da yaab 3

ਰੱਬ ਦਾ ਯੱਬ



ਅਮਰਜੀਤ ਢਿੱਲੋਂ

ਤਰਕਸ਼ੀਲ ਸੁਸਾਇਟੀ k

rabb da yaab 7

ਮਜ਼ਹਬਾਂ ਦੇ ਕਲਮੇ ਪੜ੍ਹਦਿਆਂ
ਤੇ ਰੱਬ ਦੇ ਨਾਂਅ 'ਤੇ ਲੜਦਿਆਂ
ਪੈਦਾ ਹੋ ਗਿਆ ਜਨੂੰਨ ਸੀ
ਸਦੀਆਂ ਤੱਕ ਡੁੱਲ੍ਹਿਆ ਖੂਨ ਸੀ।
ਇਹ ਖੂਨ ਅੱਜ ਵੀ ਡੁੱਲ ਰਿਹਾ
ਕਿਰਤੀ ਕਾਮਾ ਹੈ ਰੁਲ ਰਿਹਾ।
ਇਨ੍ਹਾਂ ਵਿਹਲੜਾਂ ਤਾਈਂ ਟਾਲੀਏ
ਆਓ ਆਪਣੀ ਕਿਰਤ ਸੰਭਾਲੀਏ
ਸਭ ਤੋਂ ਹੋ ਕੇ ਬੇਵਾਸਤਾ
ਇਸ ਰੱਬ ਦਾ ਵੱਢੀਏ ਫਾਸਤਾ
ਕਹਿੰਦੇ ਨੇ ਜਿਸ ਨੂੰ ਰੱਬ ਹੈ
ਇਹ ਸਭ ਤੋਂ ਵੱਡਾ ਯੱਬ ਹੈ।