ਗ਼ਜ਼ਲ
ਕਿਸ ਤਰਾਂ ਦੇ ਯਾਰ ਮੇਰੇ ਜੋ ਕਹਿੰਦੇ ਨੇ ਜਾਹ ਜਾਹ, ਨਹੀਂ।
ਜਦ ਮਹਿਫਲ 'ਚੋਂ ਤੁਰਨ ਲਗਦਾਂ ਕਹਿੰਦੇ ਨੇ ਆਜਾ ,ਨਹੀਂ।
ਕਿਹੜਾ ਦਿਲ ਦਾ ਜ਼ਖਮ ਅਸਾਡਾ ਜੋ ਤਰੋ ਤਾਜਾ ਨਹੀਂ।
ਜ਼ਿੰਦਗੀ ਵਿਚ ਐਨੇ ਗ਼ਮ ਹਨ ਕਿ ਕੋਈ ਅੰਦਾਜ਼ਾ ਨਹੀਂ।
ਆਪਣੀ ਹਉਮੈਂ ਦੀ ਵਲਗਣ ਵਿਚੋਂ ਆਵਾਂ ਬਾਹਰ ਕਿੰਜ
ਚਾਰੇ ਪਾਸੇ ਹੀ ਦੀਵਾਰਾਂ ਨੇ ਕੋਈ ਵੀ ਦਰਵਾਜਾ ਨਹੀਂ।
ਉਸਦੀਆਂ ਹੀ ਅੱਖਾਂ 'ਚ ਦਿਸਦੀ ਹੈ ਮੁਹੱਬਤ ਦੀ ਚਮਕ
ਜੋ ਅਜੇ ਵੀ ਅਧੁਨਿਕਤਾ ਦਾ ਬਣ ਸਕਿਆ ਖਾਜਾ ਨਹੀਂ।
Ñਲੋਕਾਂ ਨਾਲੋਂ ਦੂਰ ਕਰ ਦੇਵੇਗਾ ਮੈਨੂੰ ਮੇਰਾ ਹੀ ਇਹ ਖ਼ਲੂਸ
ਆਪਣੀ ਹੀ ਏਸ ਖ਼ੂਬੀ ਦਾ ਤਾਂ ਮੈਨੂੰ ਸੀ ਅੰਦਾਜ਼ਾ ਨਹੀਂ।
ਐਨੀ ਸ਼ਿਦਤ ਨਾਲ ਪਹਿਲਾਂ ਆਈ ਨਾ ਸੀ ਤੇਰੀ ਯਾਦ
ਪਹਿਲਾਂ ਦਿਲ ਦਾ ਜ਼ਖ਼ਮ ਹੋਇਆ ਐਨਾ ਸੀ ਤਾਜ਼ਾ ਨਹੀਂ।
ਇਹ ਅੰਧੇਰੀ ਨਗਰੀ ਢਿੱਲੋਂ ਚੌਪਟ ਹੈ ਇੱਥੋਂ ਦਾ ਵੀ ਰਾਜ
ਦਿਸਦਾ ਕੋਈ ਇਥੇ ਅੰਨਿ•ਆਂ 'ਚ ਕਾਣਾ ਵੀ ਰਾਜਾ ਨਹੀਂ।
Tuesday, August 23, 2011
Subscribe to:
Post Comments (Atom)

No comments:
Post a Comment