ਅਤੇ ਅਸੁਰਾਂ (ਦਰਾਵਿੜਾਂ) ਦੀ ਯੁੱਧਬਾਣੀ ਹੀ ਹੈ। ਭਾਰਤੀ ਮੂਲ ਨਿਵਾਸੀਆਂ ਨੂੰ ਹਰਾਉਣ ਕਾਰਨ ਆਰੀਅਨ ਰਿਸ਼ੀਆਂ ਦੁਆਰਾ ਇੰਦਰ ਨੂੰ ਸੁਰਗ ਦਾ ਦੇਵਤਾ ਅਤੇ ਵਿਸ਼ਨੂੰ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਵਜੋਂ ਹਿੰਦੂ ਦੇਵਤਿਆਂ ਬ੍ਰਹਮਾ ਅਤੇ ਸ਼ਿਵਜੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ।
ਇਸਲਾਮ ਧਰਮ ਕਹਿੰਦਾ ਹੈ ਕਿ ਰੱਬ ਦਾ ਕੋਈ ਆਕਾਰ ਨਹੀਂ। ਕੋਈ ਮਾਂ, ਪਿਓ ਜਾਂ ਭੈਣ, ਭਰਾ ਨਹੀਂ। ਉਹ ਖੁਦ-ਬ-ਖੁਦ ਹੈ। ਹਜ਼ਰਤ ਮੁਹੰਮਦ ਨੇ ਕ੍ਰਿਸ਼ਚੀਅਨ, ਫਾਰਸੀ ਅਤੇ ਕੁਝ ਅਰਬ ਚਿੰਤਕਾਂ ਤੋਂ ਆਪਣੇ ਵਿਚਾਰ ਬਣਾਏ। ਇਸਲਾਮ ਤੋਂ ਬਾਅਦ ਸੂਫੀਵਾਦ, ਭਗਤੀ ਵਿਚਾਰਧਾਰਾ ਆਦਿ ਭਾਰਤ 'ਚ ਵਧੀ ਫੁੱਲੀ, ਮਨੁੱਖੀ ਸੱਭਿਅਤਾ ਦੇ ਆਰੰਭ 'ਚ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਸੀ ਪਰ ਜਦੋਂ ਸਮਾਜ 'ਚ ਔਰਤ ਦਾ ਦਰਜਾ ਆਦਮੀ ਨਾਲੋਂ ਦੂਜੇ ਨੰਬਰ 'ਤੇ ਜਾਂਦਾ ਜਾਂਦਾ ਮੁਕੰਮਲ ਰੂਪ 'ਚ ਮਰਦ ਅਧੀਨ ਹੋ ਗਿਆ ਭਾਵ ਸਮਾਜ ਮਰਦ ਪ੍ਰਧਾਨ ਹੋ ਗਿਆ ਤਾਂ ਦੇਵੀਆਂ ਦੀ ਜਗ੍ਹਾ ਦੇਵਤੇ ਮੁੱਖ ਬਣ ਗਏ ਅਤੇ ਦੇਵੀਆਂ ਦੂਸਰੇ ਨੰਬਰ ਦੀਆਂ ਪੂਜਨੀਕ ਬਣ ਗਈਆਂ। ਆਦਮੀ ਨੇ ਰੱਬ ਦੀ ਕਲਪਨਾ ਵੀ ਬੰਦੇ ਦੇ ਰੂਪ 'ਚ ਹੀ ਕੀਤੀ। ਮੌਕੇ ਦੇ ਹਾਕਮਾਂ ਨੂੰ ਰੱਬ ਦੀ ਕਲਪਨਾ ਬਹੁਤ ਰਾਸ ਆਈ। ਉਹ ਪੁਜਾਰੀਆਂ ਰਾਹੀਂ ਲੋਕਾਂ ਨੂੰ ਕਹਿੰਦੇ ਕਿ ਇਹ ਰੱਬ ਦਾ ਕਾਨੂੰਨ ਹੈ, ਜੋ ਨਹੀਂ ਮੰਨੇਗਾ, ਉਸ ਨੂੰ ਰੱਬ ਸਜ਼ਾ ਦੇਵੇਗਾ। ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਦੇਵੇਗਾ। ਲੋਕ ਭੈਅਭੀਤ ਹੋ ਕੇ ਰਾਜਿਆਂ ਦੇ ਇਹ ਕਾਨੂੰਨ ਮੰਨਣ ਲੱਗੇ।
ਧਰਮ ਖੂਨ ਦੇ ਪਿਆਸੇ
ਬਾਈਬਲ ਈਸਾ ਮਸੀਹ ਤੋਂ ਬਹੁਤ ਚਿਰ ਬਾਅਦ ਵੱਖ-ਵੱਖ ਅੰਗਰੇਜ ਵਿਦਵਾਨਾਂ ਨੇ ਲਿਖੀ। ਇਸ ਦਾ ਕੋਈ ਸਬੂਤ ਨਹੀਂ ਕਿ ਈਸਾ ਦੀ ਮਾਂ ਕੰਵਾਰੀ ਮਰੀਅਮ (ਮੈਰੀ) ਨੇ ਕੁਦਰਤੀ ਢੰਗ ਨਾਲ ਗਰਭ ਧਾਰਨਾ ਕੀਤਾ। ਇਸ ਤਰ੍ਹਾਂ ਪਵਿੱਤਰ ਮੈਰੀ ਨੇ ਈਸਾ ਨੂੰ ਗੈਰ ਕੁਦਰਤੀ ਢੰਗ ਨਾਲ ਜਨਮ ਦਿੱਤਾ। ਈਸਾ ਮਸੀਹ ਦੇ 13 ਤੋਂ 28 ਸਾਲ (16ਸਾਲ) ਦੇ ਜੀਵਨ ਬਾਰੇ ਕੋਈ ਵੇਰਵਾ ਨਹੀਂ ਮਿਲਦਾ। ਅਚਾਨਕ ਉਹਦੇ ਨਾਲ ਕਈ ਚਮਤਕਾਰੀ ਘਟਨਾਵਾਂ ਜੋੜ ਦਿੱਤੀਆਂ ਗਈਆਂ। ਫਿਰ ਉਸ ਨੂੰ ਸੂਲੀ 'ਤੇ ਚੜ੍ਹਾਉਣ ਅਤੇ ਕਬਰ 'ਚੋਂ ਉੱਠਣ ਦੇ ਤਿਉਹਾਰ ਮਨਾਉਣੇ ਆਦਿ ਸਭ ਸ਼ੱਕੀ ਹਨ। ਇਸਾਈ ਧਰਮ ਯਹੂਦੀਆਂ ਦੇ ਧਰਮ ਗ੍ਰੰਥ 'ਤੇ ਆਧਾਰਿਤ ਹੋਣ ਕਾਰਨ ਇਹ ਯਹੂਦੀਆਂ ਦੇ ਪੈਗੰਬਰ ਦੇ ਜੀਵਨ ਦੀ ਹੀ ਨਕਲ ਹੈ। ਇਸਾਈ ਧਰਮ ਅਨੁਸਾਰ ਈਸਾ ਮਸੀਹ ਆਖਰੀ ਪੈਗੰਬਰ (ਰੱਬ ਦਾ ਦੂਤ) ਸੀ। ਪਰ ਮੁਸਲਮਾਨ ਧਰਮ ਹਜ਼ਰਤ ਮੁਹੰਮਦ ਨੂੰ ਆਖਰੀ ਪੈਗੰਬਰ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਉਸ ਤੋਂ ਬਾਅਦ ਕੋਈ ਪੈਗੰਬਰ ਨਹੀਂ ਹੋਵੇਗਾ। ਪਰ ਫਿਰ
Thursday, August 18, 2011
Subscribe to:
Post Comments (Atom)
No comments:
Post a Comment