ਜਾਦੂ-ਟੂਣਿਆਂ ਵਾਂਗ ਇਨ੍ਹਾਂ ਸਾਧਨਾਵਾਂ ਨਾਲ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਉਸ ਨੇ ਵਰਤ ਤਿਆਗ ਕੇ ਭੋਜਨ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਉਸ ਦੇ ਪੰਜ ਚੇਲੇ ਉਸ ਨੂੰ ਛੱਡ ਕੇ ਬਨਾਰਸ ਵੱਲ ਚਲੇ ਗਏ। ਗੌਤਮ ਇਕੱਲਿਆਂ ਸੋਚਵਾਨ ਹੋ ਗਿਆ। ਜਦੋਂ ਅਸੀਂ ਕਿਸੇ ਗੰਭੀਰ ਸਮੱਸਿਆ 'ਤੇ ਲਗਾਤਾਰ ਵਿਚਾਰ ਕਰਦੇ ਹਾਂ ਤਾਂ ਉਸ ਵਿਸ਼ੇ ਦਾ ਗਿਆਨ ਸਾਡੇ ਦਿਮਾਗ 'ਚ ਐਨਾ ਵੱਧਦਾ ਹੈ ਕਿ ਇੱਕ ਦਿਨ ਸਾਡਾ ਦਿਮਾਗ ਜੋਤ ਵਾਂਗ ਪ੍ਰਕਾਸ਼ਮਾਨ ਹੋ ਜਾਂਦਾ ਹੈ। ਬਿਹਾਰ ਦੇ ਨਗਰ ਗਯਾ 'ਚ ਬੋਹੜ ਥੱਲੇ ਅਜਿਹੀ ਹੀ ਹਾਲਤ ਗੌਤਮ ਬੁੱਧ ਦੀ ਹੋਈ। ਉਸ ਨੂੰ ਇੱਕ ਦਮ ਸਪੱਸ਼ਟ ਹੋ ਗਿਆ ਅਤੇ ਉਹ ਤਰਕ ਵਿਧੀ ਨਾਲ ਉਪਦੇਸ਼ ਦੇਣ ਲੱਗੇ। ਉਸ ਨੇ ਕਿਹਾ ਕਿ ਰੱਬ ਦੀ ਕੋਈ ਹੋਂਦ ਨਹੀਂ। ਮਨੁੱਖ ਦੀਆਂ ਵਾਸ਼ਨਾਵਾਂ ਹੀ ਦੁੱਖਾਂ ਦਾ ਮੂਲ ਕਾਰਨ ਹਨ। ਪ੍ਰਮਾਤਮਾ ਦਾ ਭੈਅ ਖਾ ਕੇ ਚੱਲਣ ਵਾਲਿਆਂ ਦੇ ਉਪਦੇਸ਼ ਨਾਲੋਂ ਗੌਤਮ ਕਿਤੇ ਜ਼ਿਆਦਾ ਸਪੱਸ਼ਟ ਅਤੇ ਗਿਆਨ ਦੀ ਕਸਵੱਟੀ 'ਤੇ ਪੂਰਾ ਉੱਤਰਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚੇਲਿਆਂ ਨੂੰ ਪ੍ਰਚਾਰ ਕਰ ਦਿੱਤਾ ਕਿ ਅੰਤਿਮ ਬੁੱਧ ਸਨ। ਉਨ੍ਹਾਂ ਦੇ ਜੀਵਨ ਨਾਲ ਅਜੀਬੋ ਗਰੀਬ ਕਰਾਮਾਤਾਂ ਜੋੜ ਦਿੱਤੀਆਂ ਗਈਆਂ, ਜਿਹਨਾਂ ਦਾ ਗੌਤਮ ਬੁੱਧ ਖੁਦ ਵਿਰੋਧੀ ਸੀ। ਗੌਤਮ ਨੇ ਕਿਹਾ ਸੀ ਕਿ ਕੋਈ ਵੀ ਕਾਰਜ ਕਾਰਨ ਤੋਂ ਬਿਨਾਂ ਨਹੀਂ ਹੋ ਸਕਦਾ। ਕਾਰਨ ਅਤੇ ਕਾਰਜ ਦਾ ਨਿਯਮ ਅਟੱਲ ਹੈ। ਉਸ ਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਕਿ ਹਰ ਗੱਲ ਨੂੰ ਤਰਕ ਦੀ ਕਸਵੱਟੀ 'ਤੇ ਪਰਖ ਕੇ ਮੰਨੋ। ਮੇਰੀ ਵੀ ਕਿਸੇ ਗੱਲ ਨੂੰ ਇਸ ਲਈ ਨਾ ਮੰਨੋ ਕਿ ਇਹ ਮੈਂ ਕਹੀ ਹੈ। ਜੇ ਤਰਕ 'ਤੇ ਪੂਰੀ ਉੱਤਰਦੀ ਹੈ ਤਾਂ ਹੀ ਇਸ ਨੂੰ ਮੰਨਿਆ ਜਾਵੇ। ਉਸ ਨੇ ਕਿਹਾ ਸੀ ਕਿ ਝੂਠ ਸਭ ਤੋਂ ਬੁਰੀ ਅਲਾਮਤ ਹੈ। ਹਾਸੇ ਭਾਣੇ ਬੋਲਿਆਂ ਝੂਠ ਵੀ ਉਨ੍ਹਾਂ ਹੀ ਖਤਰਨਾਕ ਹੈ ਜਿੰਨਾ ਸੱਚੀਮੁੱਚੀ ਬੋਲਿਆਂ ਝੂਠ।
ਬ੍ਰਾਹਮਣਵਾਦ ਨੂੰ ਲੱਗੀ ਤਕੜੀ ਸੱਟ ਕਾਰਨ ਬ੍ਰਾਹਮਣ, ਬੋਧੀਆਂ 'ਚ ਘੁਸਪੈਠ ਕਰ ਗਏ ਅਤੇ ਉਨ੍ਹਾਂ ਬੁੱਧ ਨੂੰ ਹਿੰਦੂਆਂ ਦਾ 9ਵਾਂ ਅਵਤਾਰ ਐਲਾਨ ਕਰ ਦਿੱਤਾ। ਉਹ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਵੀ ਕਹਿੰਦੇ ਰਹੇ ਅਤੇ ਆਦਿ ਸ਼ੰਕਰਾਚਾਰੀਆ ਦੀ ਅਗਵਾਈ 'ਚ ਬੋਧੀ ਮੱਠ ਢਾਹ ਕੇ, ਬੋਧੀਆਂ ਦਾ ਕਤਲੇਆਮ ਕਰਕੇ ਉਸ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਕਾਰਵਾਈਆਂ ਵੀ ਕਰਦੇ ਰਹੇ। 400 ਈ. 'ਚ ਜਦ ਬੁੱਧ ਨੂੰ ਪੂਰੀ ਤਰ੍ਹਾਂ ਭਾਰਤ ਤੋਂ ਕੱਢ ਦਿੱਤਾ ਗਿਆ ਤਾਂ ਫਿਰ ਮਨੂੰ ਸਿਮਰਤੀ ਦੀ ਰਚਨਾ ਕਰਕੇ ਬ੍ਰਾਹਮਣਵਾਦ ਨੇ ਜਾਤ-ਪਾਤ ਅਤੇ ਵਰਣ ਵੰਡ ਦੇ ਜਾਲ ਨੂੰ ਹੋਰ ਸਖਤ ਬਣਾਇਆ। ਇਹ ਜਾਤ-ਪਾਤ ਅਤੇ ਵਰਣ ਵੰਡ ਅਜੇ ਵੀ ਕਾਇਮ ਹੈ ਭਾਵੇਂ ਕਿ ਇਸ ਦੀ ਜਕੜ ਪਹਿਲਾਂ ਵਾਲੀ ਨਹੀਂ ਰਹੀ। ਗੌਤਮ ਬੁੱਧ ਦੇ ਉਪਦੇਸ਼ ਕਾਰਨ 225 ਈ.ਪੂ. ਯੁੱਧ Conve
Thursday, August 18, 2011
Subscribe to:
Post Comments (Atom)
No comments:
Post a Comment