Thursday, August 18, 2011

rabb da yabb peg 24

ਹੈ। ਜਦ ਮਨੁੱਖ, ਪਸ਼ੂਆਂ ਵਾਂਗ ਹਰਾ ਚਾਰਾ ਖਾਂਦਾ ਸੀ ਤਾਂ ਇਹਦੀ ਲੋੜ ਸੀ। ਪਸ਼ੂਆਂ ਵਿੱਚ ਇਹ ਅੱਜ ਵੀ ਹੈ। ਜਦ ਆਦਮੀ ਨੇ ਚਰਵਾਹੇ ਦਾ ਕੰਮ ਛੱਡ ਕੇ ਪਿੰਡ ਬਣਾ ਕੇ ਰਹਿਣਾ ਸ਼ੁਰੂ ਕੀਤਾ ਅਤੇ ਖੇਤੀਬਾੜੀ ਸ਼ੁਰੂ ਕੀਤੀ ਤਾਂ ਅਮੀਰ ਗਰੀਬ ਵਰਗ ਬਣ ਗਏ। ਰਾਜਾ, ਸਾਮੰਤ, ਪੂੰਜੀਪਤੀ ਬਣੇ। ਆਪਣੇ ਲਾਭ ਅਤੇ ਅਧਿਕਾਰ ਵਧਾਉਣ ਲਈ ਭਿਆਨਕ ਖੂਨੀ ਲੜਾਈਆਂ ਲੜੀਆਂ ਗਈਆਂ। ਮਨੁੱਖੀ ਇਤਿਹਾਸ ਖੂਨੀ ਲੜਾਈਆਂ ਨਾਲ ਭਰਿਆ ਪਿਆ ਹੈ। ਲੱਖਾਂ ਆਦਮੀ ਲੜਾਈਆਂ 'ਚ ਬਰਬਾਦ ਹੋ ਗਏ। ਮਹਾਂਮਾਰੀਆਂ, ਭਿਆਨਕ ਰੋਗਾਂ 'ਚ ਲੱਖਾਂ ਲੋਕ ਮਰੇ। ਜੇ ਵਾਕਿਆ ਹੀ ਕੋਈ ਰੱਬ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਬਰਬਾਦੀਆਂ ਨਹੀਂ ਸੀ ਹੋਣੀਆਂ। ਮਾਨਵ ਸਮਾਜ ਚਲਾਉਣ ਲਈ ਮਨੁੱਖੀ ਵਿਚਾਰਾਂ 'ਚ ਹਮੇਸ਼ਾ ਸੰਘਰਸ਼ ਰਹੇਗਾ। ਮਾਨਵ ਸਮਾਜ ਵਿਕਸਤ ਹੁੰਦਾ ਰਿਹਾ ਹੈ ਅਤੇ ਵਿਕਸਤ ਹੁੰਦਾ ਰਹੇਗਾ।
ਪਦਾਰਥ ਹਰ ਜਗ੍ਹਾ ਮੌਜ਼ੂਦ ਹੈ। ਪਦਾਰਥ ਦਾ ਆਪਣਾ ਸੁਭਾਅ ਅਤੇ ਅਕਾਰ ਹੈ। ਸਭ ਤੋਂ ਛੋਟੀ ਚੀਜ਼ ਪ੍ਰਮਾਣੂ (ਐਟਮ) ਹੈ ਅਤੇ ਅਗਾਂਹ ਪ੍ਰਮਾਣੂ ਦੇ ਟੁਕੜੇ ਪ੍ਰੋਟਾਨ, ਨਿਊਟ੍ਰਾਨ, ਇਲੈਕਟ੍ਰਾਨ। ਪ੍ਰਕਾਸ਼ ਦਾ ਸਭ ਤੋਂ ਛੋਟਾ ਟੁਕੜਾ ਫੋਟੋਨ, ਇਨ੍ਹਾਂ ਸਭ ਦੇ ਆਕਾਰ ਬਾਰੇ ਵਿਗਿਆਨ ਜਾਣ ਚੁੱਕਿਆ ਹੈ। ਬਿਨਾਂ ਆਕਾਰ ਤੋਂ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਆਤਮਾ ਅਤੇ ਪ੍ਰਮਾਤਮਾ ਨੂੰ ਨਿਰ-ਆਕਾਰ (ਨਿਰੰਕਾਰ) ਕਿਹਾ ਗਿਆ ਹੈ। ਕਿਹਾ ਗਿਆ ਹੈ ਮਰਨ ਉਪਰੰਤ ਨਿਰ-ਆਕਾਰ ਆਤਮਾ ਨੂੰ ਸੂਖਮ ਸਰੀਰ ਦਿੱਤਾ ਜਾਂਦਾ ਹੈ ਅਤੇ ਫਿਰ ਵੀ ਉਸ ਨੂੰ ਨਿਰਆਕਾਰ ਕਿਹਾ ਜਾਂਦਾ ਹੈ ਜੇ ਆਤਮਾ ਸੂਖਮ ਸਰੀਰ ਨਾਲ ਹੁੰਦੀ ਤਾਂ ਇਲੈਕਟ੍ਰਾਨ, ਫੋਟੋਨ ਵਾਂਗ ਇਹ ਵੀ ਵਿਗਿਆਨ ਦੀ ਪਕੜ 'ਚ ਆ ਜਾਂਦੀ। ਇੱਕ ਪਾਸੇ ਰੱਬ ਨੂੰ ਨਿਰੰਕਾਰ ਕਿਹਾ ਜਾਂਦਾ ਹੈ, ਦੂਜੇ ਪਾਸੇ ਸਾਕਾਰ ਕਰਕੇ ਉਸ ਦਾ ਅਵਤਾਰ ਵੀ ਕੀਤਾ ਜਾਂਦਾ ਹੈ ਅਤੇ ਉਹ ਆਦਮੀਆਂ ਵਾਲੇ ਹੀ ਕੰਮ ਕਰਦਾ ਹੈ।
ਪਦਾਰਥ ਦਾ ਵਜ਼ਨ : ਹਰ ਚੀਜ਼ ਦੇ ਦੋ ਵਜ਼ਨ ਹੁੰਦੇ ਹਨ, ਇੱਕ ਗਤੀ ਵਾਲਾ ਅਤੇ ਇੱਕ ਗਤੀਹੀਨ ਵਜ਼ਨ। ਜਿਵੇਂ ਬੰਦੂਕ ਦੀ ਗੋਲੀ ਦਾ ਵਜ਼ਨ ਕੁਝ ਕੁ ਗ੍ਰਾਮ ਹੁੰਦਾ ਹੈ ਪਰ ਜਦ ਉਹ ਗਤੀ ਨਾਲ ਕਿਸੇ ਚੀਜ਼ 'ਚ ਜਾ ਕੇ ਟਕਰਾਉਂਦੀ ਹੈ ਤਾਂ ਉਸ ਦਾ ਵਜ਼ਨ ਗਤੀ ਦੇ ਹਿਸਾਬ ਨਾਲ ਕਈ ਗੁਣਾ ਵੱਧ ਜਾਂਦਾ ਹੈ। ਸਭ ਤੋਂ ਤੇਜ਼ ਰਫਤਾਰ ਪ੍ਰਕਾਸ਼ ਦੀ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਪ੍ਰਕਾਸ਼ ਵਿੱਚ ਕੇਵਲ ਗਤੀ ਵਾਲਾ ਵਜਨ ਹੁੰਦਾ ਹੈ। ਸੌ ਸਾਲ ਪਹਿਲਾਂ ਪਦਾਰਥ ਨੂੰ ਜੜ੍ਹ ਮੰਨਿਆ ਜਾਂਦਾ ਸੀ, ਪਰ ਹੁਣ ਸਿੱਧ ਹੋ ਚੁੱਕਿਆ ਹੈ ਕਿ ਪਦਾਰਥ ਹਰ ਵਕਤ ਗਤੀ 'ਚ ਹੈ। ਪ੍ਰਿਥਵੀ 'ਤੇ ਪਾਏ ਜਾਂਦੇ 92 ਤੱਤਾਂ 'ਚੋਂ ਰੇਡੀਅਮ ਸਭ ਤੋਂ ਭਾਰਾ ਤੱਤ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਪ੍ਰਮਾਣੂ ਪਦਾਰਥ ਦਾ ਸਭ ਤੋਂ ਛੋਟਾ ਰੂਪ ਹੈ। ਇਹ ਟੁੱਟ ਨਹੀਂ ਸਕਦਾ। ਪਰ ਹੁਣ Converted from Satluj to

No comments:

Post a Comment