ਪਹਿਲਾਂ ਹੀ ਗਲੈਲੀਓ-ਕਾਪਰਨਿਕਸ ਵਰਗੇ ਵਿਗਿਆਨੀਆਂ ਨੇ ਇਸ ਸਿਧਾਂਤ ਦਾ ਭੋਗ ਪਾ ਦਿੱਤਾ ਸੀ) ਅੱਜ ਅਸੀਂ ਪੁਲਾੜ 'ਚੋਂ ਧਰਤੀ ਘੁੰਮਦੀ ਦੇਖਦੇ ਹਾਂ ਅਤੇ ਇਸ ਦੀਆਂ ਤਸਵੀਰਾਂ ਅਖਬਾਰਾਂ 'ਚ ਛਪਦੀਆਂ ਹਨ। ਇਸ ਦੇ ਬਾਵਜੂਦ ਜੋਤਸ਼ੀ ਧਰਤੀ ਖੜ੍ਹੀ ਕਹਿ ਕੇ ਰਾਸ਼ੀਫਲ ਦੁਆਰਾ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਹੇ ਹਨ। ਪੜ੍ਹੇ ਲਿਖੇ ਲੋਕ ਵੀ ਫਖਰ ਨਾਲ ਕਹਿੰਦੇ ਹਨ ਕਿ ਅੱਜ ਮੇਰੇ ਰਾਸ਼ੀਫਲ 'ਚ ਆਹ ਲਿਖਿਆ ਹੈ। ਅੱਜ ਦਾ ਯੁੱਗ ਵਿਗਿਆਨ ਅਤੇ ਤਰਕ ਦਾ ਯੁੱਗ ਹੈ, ਪਰ ਲਕੀਰ ਦੇ ਫਕੀਰ ਅੱਖਾਂ ਮੀਟ ਕੇ ਹਨੇਰਿਆਂ 'ਚ ਹੀ ਰਹਿ ਕੇ ਖੁਸ਼ ਹਨ। ਬਕੌਲ ਸ਼ਾਇਰ “ਉਲੂਆਂ ਵਾਂਗ ਗੁਫਾਵਾਂ ਦੇ ਵਿੱਚ ਮੈਂ ਵੀ ਇੰਜ ਹੀ ਜੀਅ ਲੈਣਾ ਸੀ, ਜੇ ਚਾਨਣ ਦੀ ਤਾਂਘ ਨਾ ਹੁੰਦੀ, ਮੈਂ ਸੂਰਜ ਤੋਂ ਕੀ ਲੈਣਾ ਸੀ।”
ਕਾਸ਼ ਰੱਬ ਹੁੰਦਾ
ਕਾਸ਼ ਹੁੰਦਾ ਕੋਈ ਰੱਬ ਅਸਮਾਨ ਉੱਤੇ, ਸਾਰੀ ਸ੍ਰਿਸ਼ਟੀ ਜਿਹੜਾ ਕੰਟਰੋਲ ਕਰਦਾ।
ਥਾਂ-ਥਾਂ ਮੰਦਿਰ ਬਣਾਉਣ ਵਾਲਿਆਂ 'ਤੇ, ਡੰਡਾ ਫੇਰਦਾ ਅਤੇ ਛਿਤਰੌਲ ਕਰਦਾ।
ਲਾਉਣ ਦਿੰਦਾ ਨਾ ਉੱਚੀ ਸਪੀਕਰਾਂ ਨੂੰ, ਇਨ੍ਹਾਂ ਭਾਈਆਂ ਨੂੰ ਬੋਲ-ਕਬੋਲ ਕਰਦਾ।
ਢਿੱਲੋਂ ਸੱਚੀਂਮੁੱਚੀ ਜੇ ਹੁੰਦਾ ਪਰਮਾਤਮਾ ਤਾਂ, ਇੱਥੇ ਲੋਟੂ ਨਾ ਕੋਈ ਕਲੋਲ ਕਰਦਾ।
Converted from Satluj to Un
Thursday, August 18, 2011
Subscribe to:
Post Comments (Atom)
No comments:
Post a Comment