Thursday, August 18, 2011

rab da yabb 44

ਨਹੀਂ ਬਣਦਾ। ਧਰਮ ਦੇ ਨਾਂਅ 'ਤੇ ਲੜਾਈਆਂ ਅਤੇ ਕਤਲੇਆਮ ਹੁੰਦੇ ਹਨ। ਉਂਝ ਹਰ ਧਰਮ ਸ਼ਾਂਤੀ ਅਤੇ ਸ਼ਹਿਣਸ਼ੀਲਤਾ ਦਾ ਉਪਦੇਸ਼ ਦਿੰਦਾ ਹੈ ਪਰ ਧਰਮਾਂ ਵਾਲੇ ਸਭ ਤੋਂ ਵੱਧ ਅਸ਼ਾਂਤ ਅਤੇ ਅਸਹਿਣਸ਼ੀਲ ਹੁੰਦੇ ਹਨ। ਰੱਬ ਸਿਰਫ ਉਨ੍ਹਾਂ ਲਈ ਹੈ ਜੋ ਰੱਬ ਦੇ ਨਾਂਅ 'ਤੇ ਦੁਕਾਨਦਾਰੀ, ਵਪਾਰ ਕਰਦੇ ਹਨ। ਦੂਜੇ ਲੋਕਾਂ ਨੂੰ ਰੱਬ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਧਰਮ ਕਹਿੰਦੇ ਹਨ ਕਿ ਅਰਬਾਂ ਖਰਬਾਂ ਸਾਲ ਇੱਥੇ ਧੁੰਦੂਕਾਰ ਸੀ। ਨਾ ਦਿਨ, ਨਾ ਰਾਤ, ਨਾ ਧਰਤੀ, ਨਾ ਸੂਰਜ ਕੁਝ ਵੀ ਨਹੀਂ ਸੀ। ਜਦ ਕੁਝ ਵੀ ਨਹੀਂ ਸੀ ਤਾਂ ਰੱਬ ਦੇ ਮਨ 'ਚ ਫੁਰਨਾ ਫੁਰਿਆ ਕਿ ਦੁਨੀਆਂ ਬਣਾਈ ਜਾਵੇ। ਮੁਸਲਮਾਨ ਕਹਿੰਦੇ ਹਨ ਕਿ ਰੱਬ ਨੇ ਕੁੰਨ (ਹੋ ਜਾ) ਕਿਹਾ ਅਤੇ ਦੁਨੀਆਂ ਬਣ ਗਈ। ਇਸਾਈ ਕਹਿੰਦੇ ਹਨ ਕਿ ਰੱਬ ਨੇ ਛੇ ਦਿਨਾਂ 'ਚ ਦੁਨੀਆਂ ਬਣਾਈ ਅਤੇ ਸੱਤਵੇਂ ਦਿਨ ਥੱਕ ਕੇ ਆਰਾਮ ਕੀਤਾ। ਹਿੰਦੂ ਕਹਿੰਦੇ ਹਨ ਕਿ ਰੱਬ ਨੇ ਆਪਣੀ ਨਾਭੀ 'ਚੋਂ ਕਮਲ ਅਤੇ ਕਮਲ 'ਚੋਂ ਬ੍ਰਹਮਾ ਪੈਦਾ ਕੀਤਾ। ਉਸ ਨੂੰ ਚਾਰ ਵੇਦ ਦਿੱਤੇ ਅਤੇ ਫਿਰ ਬ੍ਰਹਮਾ ਨੇ ਵੇਦਾਂ ਨੂੰ ਪੜ੍ਹ ਕੇ ਦੁਨੀਆਂ ਬਣਾਈ। ਇਸ ਗੱਲ 'ਤੇ ਸਾਰੇ ਸਹਿਮਤ ਹਨ ਕਿ ਪਹਿਲਾਂ ਕੁਝ ਨਹੀਂ, ਸੁੰਨ ਸਮਾਧ ਸੀ ਅਤੇ ਫਿਰ ਫੁਰਨਾ ਫੁਰਿਆ। ਫੁਰਨਾ ਸਿਰਫ ਮਨ ਵਿੱਚ ਹੀ ਫੁਰ ਸਕਦਾ ਹੈ, ਮਨ ਵਾਸਤੇ ਦਿਮਾਗ ਅਤੇ ਦਿਮਾਗ ਵਾਸਤੇ ਸਰੀਰ ਦੀ ਜ਼ਰੂਰਤ ਹੈ। ਜਦ ਕੁਝ ਨਹੀਂ ਸੀ ਤਾਂ ਫਿਰ ਇਹ ਫੁਰਨਾ ਕਿਸ ਨੂੰ ਅਤੇ ਕਿਵੇਂ ਫੁਰਿਆ। ਇਸਲਾਮ ਕਹਿੰਦਾ ਹੈ ਕਿ ਰੱਬ ਦਾ ਕੋਈ ਮਾਤਾ ਪਿਤਾ, ਭੈਣ-ਭਰਾ ਨਹੀਂ। ਉਸ ਦਾ ਕੋਈ ਆਕਾਰ ਨਹੀਂ। ਬੱਸ ਉਹ ਆਪਣੇ ਆਪ ਹੈ। 'ਅਜੋਨੀ ਸੈਭੰ' ਭਾਵ ਉਹ ਕਿਸੇ ਜੂਨੀ 'ਚ ਨਹੀਂ ਆਉਂਦਾ। ਫਿਰ ਜਦੋਂ ਕਹਿੰਦੇ ਹਨ ਕਿ ਈਸਾ ਮਸੀਹ, ਹਜ਼ਰਤ ਮੁਹੰਮਦ, ਰਾਮ, ਕ੍ਰਿਸ਼ਨ ਰੱਬ ਦਾ ਅਵਤਾਰ ਹਨ ਤਾਂ ਫਿਰ ਉਹ ਜੂਨੀ ਵਿੱਚ ਤਾਂ ਆ ਗਿਆ। ਹਿੰਦੂ ਤਾਂ ਮੱਛ-ਕੱਛ ਆਦਿ ਜਿਹੇ ਜੀਵਾਂ ਵਿੱਚ ਵੀ ਰੱਬ ਨੂੰ ਅਵਤਾਰ ਆਇਆ ਮੰਨਦੇ ਹਨ। ਫਿਰ ਉਹ ਤਾਂ ਅਨੇਕਾਂ ਜੂਨੀਆਂ ਵਿੱਚ ਆ ਗਿਆ ਅਤੇ 'ਅਜੋਨੀ ਸੈ ਭੰ' ਨਾ ਹੋਇਆ।
ਆਪੋ ਆਪਣੇ ਧਰਮ ਨੂੰ ਸ੍ਰੇਸ਼ਟ ਬਣਾਉਣ ਵਾਸਤੇ ਆਦਮੀ ਹੀ ਆਦਮੀ ਦਾ ਵੈਰੀ ਬਣ ਗਿਆ। ਬਾਬਰੀ ਮਸਜਿਦ, ਰਾਮ ਮੰਦਰ ਆਦਿ ਧਰਮ ਰਾਹੀਂ ਮਨੁੱਖੀ ਦੁਸ਼ਮਣੀ Converted from Satluj to Unicode

No comments:

Post a Comment