ਰੱਬ ਦੇ ਯੱਬ ਤੋਂ ਬਿਨਾਂ ਸੁਖਾਲੀ ਜ਼ਿੰਦਗੀ
'ਆਦਮੀ ਕੇ ਜ਼ਿਹਨ ਮੇਂ ਥਾ ਇੱਕ ਭਿਆਨਕ ਖੌਫ,
ਉਸ ਕਾ ਕਿਸੀ ਨੇ ਖੁਦਾ ਨਾਮ ਰੱਖ ਦੀਆ।'
ਰੱਬ, ਖੁਦਾ, ਅੱਲਾ, ਗੌਡ, ਈਸ਼ਵਰ ਆਦਿ ਸਭ ਮਨੁੱਖ ਦੇ ਮਨ ਵਿਚਲੇ ਡਰ ਦੇ ਹੀ ਨਾਂਅ ਹਨ। ਰੱਬ ਦੀ ਉਮਰ ਸਿਰਫ ਤਿੰਨ ਹਜ਼ਾਰ ਸਾਲ ਹੈ। ਤਿੰਨ ਹਜ਼ਾਰ ਸਾਲ ਤੋਂ ਪਹਿਲਾਂ ਦੇ ਕਿਸੇ ਗੰ੍ਰਥ ਵਿੱਚ ਰੱਬ ਦਾ ਜ਼ਿਕਰ ਨਹੀਂ ਮਿਲਦਾ। ਹਿੰਦੂ ਕਹਿੰਦੇ ਹਨ ਕਿ ਵਿਸ਼ਨੂੰ (ਰੱਬ) ਨੇ ਚਾਰ ਵੇਦ ਬ੍ਰਹਮਾ ਨੂੰ ਦੇ ਕੇ ਸ੍ਰਿਸ਼ਟੀ ਸਾਜਣ ਵਾਸਤੇ ਭੇਜਿਆ। ਉਨ੍ਹਾਂ ਚਾਰ ਵੇਦਾਂ 'ਚੋਂ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਹੈ। ਰਿਗਵੇਦ ਨੂੰ ਸਾਢੇ ਤਿੰਨ ਤੋਂ ਚਾਰ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ, ਪਰ ਉਸ ਵਿੱਚ ਰੱਬ ਦਾ ਕਿਤੇ ਵੀ ਕੋਈ ਜ਼ਿੰਕਰ ਨਹੀਂ। ਇਸ ਵਿੱਚ ਆਰੀਅਨ (ਸੁਰ) ਅਤੇ ਦਰਾਵੜਾਂ (ਅਸੁਰ) ਦੇ ਯੁੱਧਾਂ ਦਾ ਵਰਨਣ ਹੈ ਅਤੇ ਇੰਦਰ ਦੇ ਪ੍ਰਸੰਸਾਮਈ ਗੀਤ ਗਾਏ ਗਏ ਹਨ, ਜਿਸ ਨੇ ਲੱਖਾਂ ਦੀ ਗਿਣਤੀ 'ਚ ਅਸੁਰਾਂ (ਦਰਾਵਿੜਾਂ) ਨੂੰ ਮਾਰਿਆ। ਦੁਨੀਆਂ ਦੇ ਹੋਰ ਕਿਸੇ ਵੀ ਤਿੰਨ ਹਜ਼ਾਰ ਤੋਂ ਵੱਧ ਪੁਰਾਣੇ ਗ੍ਰੰਥ 'ਚ ਕਿਤੇ ਵੀ ਰੱਬ ਦਾ ਜ਼ਿਕਰ ਨਹੀਂ। ਰੱਬ ਦੀ ਕਲਪਨਾ ਮਨੁੱਖ ਨੇ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਹੀ ਕੀਤੀ। ਮਨੁੱਖੀ ਸੱਭਿਅਤਾ ਦੀ ਉਮਰ ਦਸ ਹਜ਼ਾਰ ਸਾਲ ਦੇ ਕਰੀਬ ਹੈ। 8,000 ਸਾਲ ਈਸਾ ਪੂਰਵ (ਖੇਤੀ ਕਰਨ ਸਮੇਂ) ਮਨੁੱਖੀ ਸੱਭਿਅਤਾ ਵਿਕਾਸ ਦੇ ਰਾਹ ਪੈ ਗਈ ਸੀ। ਇਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਾਂਗ ਹੀ ਜੰਗਲਾਂ 'ਚ ਵਿਚਰਦਾ ਸੀ। 40 ਲੱਖ ਵਰ੍ਹੇ ਦੇ ਕਰੀਬ (ਜੀਵ ਵਿਕਾਸ ਅਨੁਸਾਰ) ਮਨੁੱਖ ਇਸ ਧਰਤੀ 'ਤੇ ਪੈਦਾ ਹੋ ਚੁੱਕਿਆ ਸੀ। 40 ਕੁ ਹਜ਼ਾਰ ਵਰ੍ਹੇ ਪਹਿਲਾਂ ਧਰਮ ਦੀ ਸ਼ੁਰੂਆਤ ਹੋਈ ਅਤੇ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਰੱਬ ਦਾ ਨਾਂਅ ਹੋਂਦ 'ਚ ਆਇਆ। 39 ਲੱਖ 60 ਹਜ਼ਾਰ ਵਰ੍ਹੇ ਮਨੁੱਖ ਨੇ ਧਰਮ ਤੋਂ ਬਿਨਾਂ ਅਤੇ 39 ਲੱਖ 97 ਹਜ਼ਾਰ ਵਰ੍ਹੇ ਮਨੁੱਖ ਨੇ ਰੱਬ ਤੋਂ ਬਿਨਾਂ ਹੀ ਗੁਜ਼ਾਰੇ। ਉਸ ਤੋਂ ਪਹਿਲਾਂ ਦੇਵੀ-ਦੇਵਤਿਆਂ ਨਾਲ ਹੀ ਕੰਮ ਚੱਲਦਾ ਰਿਹਾ। ਰਿਗਵੇਦ Converted from Satlu
Friday, August 19, 2011
Subscribe to:
Post Comments (Atom)
No comments:
Post a Comment