Thursday, August 18, 2011
rabb da yabb peg 24
ਰਸਤਿਆਂ 'ਤੇ ਚੱਲ ਰਹੇ ਹਨ। ਜਦ ਕੋਈ ਗ੍ਰਹਿ ਰਾਹ ਤੋਂ ਭਟਕ ਜਾਂਦਾ ਹੈ ਤਾਂ ਉਹ ਕਿਸੇ ਹੋਰ ਗ੍ਰਹਿ ਨਾਲ ਟਕਰਾ ਕੇ ਟੁਕੜੇ-ਟੁਕੜੇ ਹੋ ਜਾਂਦਾ ਹੈ। ਧਰਤੀ ਦੀ ਗੁਰੂਤਾ ਖਿੱਚ 8 ਕਿਲੋਮੀਟਰ ਪ੍ਰਤੀ ਸੈਕਿੰਡ ਹੈ। ਮਨੁੱਖ ਵੱਲੋਂ ਦਾਗੇ ਉਪਗ੍ਰਹਿ ਤਾਂ ਹੀ ਧਰਤੀ ਦੀ ਖਿੱਚ ਤੋਂ ਬਾਹਰ ਨਿਕਲ ਸਕਦੇ ਹਨ ਜੇ ਉਨ੍ਹਾਂ ਦੀ ਰਫਤਾਰ 8 ਕਿਲੋਮੀਟਰ ਪ੍ਰਤੀ ਸੈਕਿੰਡ ਤੋਂ ਵੱਧ ਹੋਵੇ। ਧਰਤੀ ਦੀ ਗੁਰੂਤਾ ਖਿੱਚ ਤੋਂ ਬਾਹਰ ਜਾ ਕੇ ਇਹ ਉਪਗ੍ਰਹਿ ਬਿਨਾਂ ਕਿਸੇ ਇੰਜਨ ਦੇ ਧਰਤੀ ਦੁਆਲੇ ਚੱਕਰ ਕੱਟਦੇ ਰਹਿੰਦੇ ਹਨ। ਧਰਤੀ ਦੀ ਖਿੱਚ ਤੋਂ ਬਿਲਕੁੱਲ ਬਾਹਰ ਨਿਕਲਣ ਵਾਸਤੇ ਰਾਕਟ ਦੀ ਗਤੀ 11 ਕਿਲੋਮੀਟਰ ਪ੍ਰਤੀ ਸੈਕਿੰਡ ਕਰਨੀ ਪੈਂਦੀ ਹੈ। ਇਸ ਤਰ੍ਹਾਂ ਧਰਤੀ ਦੀ ਖਿੱਚ ਦਾ ਨਿਸਤਾਰ ਵੇਗ 11 ਕਿਲੋਮੀਟਰ ਪ੍ਰਤੀ ਸੈਕਿੰਡ ਹੈ। ਜਿਸ ਤਰ੍ਹਾਂ ਚੰਦਰਮਾ ਧਰਤੀ ਦੁਆਲੇ ਚੱਕਰ ਕੱਟ ਰਿਹਾ ਹੈ। ਧਰਤੀ, ਚੰਦਰਮਾ ਨੂੰ ਲੈ ਕੇ ਸੂਰਜ ਦੁਆਲੇ ਚੱਕਰ ਕੱਟ ਰਹੀ ਹੈ। ਸੂਰਜ ਆਪਣੇ ਸਾਰੇ ਪਰਿਵਾਰ (ਗ੍ਰਹਿਆ, ਉਪਗ੍ਰਹਿਆਂ, ਪੂਛਲ ਤਾਰਿਆਂ ਸਮੇਤ) ਆਕਾਸ਼ ਗੰਗਾ ਦੇ ਵੱਡੇ ਸੂਰਜ ਦੁਆਲੇ ਚੱਕਰ ਕੱਟ ਰਿਹਾ ਹੈ ਅਤੇ ਅਨੰਤਤਾ ਦਾ ਸਫਰ ਇਸੇ ਤਰ੍ਹਾਂ ਅਗਾਂਹ ਤੁਰਿਆ ਜਾ ਰਿਹਾ ਹੈ। ਬ੍ਰਹਿਮੰਡ 'ਚ ਕੁਝ ਵੀ ਸਥਿਰ ਨਹੀਂ, ਸਭ ਗਤੀ 'ਚ ਹਨ। ਵਿਗਿਆਨ ਦੇ ਤੱਥਾਂ ਅਨੁਸਾਰ ਕੋਈ ਅਠਾਰਾਂ ਅਰਬ ਸਾਲ ਪਹਿਲਾਂ ਸਮੇਂ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਬਣੀਆਂ ਕੁੱਲ ਗਲੈਕਸੀਆਂ ਦੇ ਅਸੰਖ ਤਾਰੇ ਇਸ ਵਕਤ ਸਮੁੱਚੇ ਬ੍ਰਹਿਮੰਡ 'ਚ ਮੌਜ਼ੂਦ ਹਨ। ਪਦਾਰਥ ਊਰਜਾ ਵਿੱਚ ਬਦਲ ਰਿਹਾ ਹੈ ਅਤੇ ਊਰਜਾ ਪਦਾਰਥ ਵਿੱਚ। ਤਿੰਨ ਸੌ ਸਾਲ ਪਹਿਲਾਂ ਧਰਤੀ ਨੂੰ ਹੀ ਬ੍ਰਹਿਮੰਡ ਦਾ ਕੇਂਦਰ ਮੰਨਿਆ ਜਾਂਦਾ ਸੀ। (ਜੋਤਿਸ਼ ਅਜੇ ਵੀ ਧਰਤੀ ਨੂੰ ਬ੍ਰਹਿਮੰਡ ਦਾ ਕੇਂਦਰ ਮੰਨਦਾ ਹੈ ਇਸ ਤਰ੍ਹਾਂ ਜੋਤਿਸ਼ ਝੂਠ 'ਤੇ ਆਧਾਰਿਤ ਹੈ)। ਚੰਦ, ਸੂਰਜ ਗ੍ਰਹਿਣ ਸਮੇਂ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਿਆ ਜਾਂਦਾ ਸੀ। ਬ੍ਰਹਿਮਣ, ਪ੍ਰੋਹਿਤ, ਪੁਜਾਰੀ ਅੱਜ ਵੀ 9 ਗ੍ਰਹਿਆਂ ਦੀ ਪੂਜਾ ਕਰਵਾ ਰਹੇ ਹਨ। ਸੂਰਜ ਦਹਿਕਦਾ ਹੋਇਆ ਤਾਰਾ ਹੈ, ਉਸ ਨੂੰ ਗ੍ਰਹਿ ਮੰਨ ਰਹੇ ਹਨ। ਚੰਨ ਉਪਗ੍ਰਹਿ ਹੈ, ਉਸ ਨੂੰ ਵੀ ਗ੍ਰਹਿ ਮੰਨ ਰਹੇ ਹਨ। ਧਰਤੀ, ਜੋ ਸਾਡੇ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਉਂਦੀ ਹੈ, ਨੂੰ ਗ੍ਰਹਿ ਹੀ ਨਹੀਂ ਮੰਨਦੇ। ਦੂਸਰੇ ਗ੍ਰਹਿਆਂ ਦੇ 60 ਉਪਗ੍ਰਹਿਆਂ ਬਾਰੇ ਇਨ੍ਹਾਂ ਜੋਤਸ਼ੀਆਂ ਨੂੰ ਕੋਈ ਗਿਆਨ ਹੀ ਨਹੀਂ। ਰਾਹੂ, ਕੇਤੂ ਸਿਰਫ ਕਲਪਿਤ ਗ੍ਰਹਿ ਹਨ। ਜਿਨ੍ਹਾਂ ਦੀ ਕੋਈ ਹੋਂਦ ਨਹੀਂ। ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਉਹ ਕਿਸੇ 'ਤੇ ਕੀ ਅਸਰ ਪਾ ਸਕਦੇ ਹਨ। ਸ਼ਨੀ ਗ੍ਰਹਿ ਜੋ ਧਰਤੀ ਤੋਂ ਕਰੋੜਾਂ ਮੀਲ ਦੂਰ ਹੈ ਅਤੇ ਉਸ ਦਾ ਧਰਤੀ 'ਤੇ ਕੋਈ ਅਸਰ ਨਹੀਂ ਹੁੰਦਾ ਪਰ ਸਭ ਤੋਂ ਵੱਧ ਸ਼ਨੀ ਦਾ ਨਾਂਅ ਲੈ ਕੇ ਲੋਕਾਂ ਨੂੰ ਡਰਾਇਆ ਅਤੇ ਲੁੱਟਿਆ ਜਾਂਦਾ ਹੈ। ਚਾਰਲਸ ਡਾਰਵਿਨ ਨੇ ਆਪਣਾ ਪੂਰਾ ਜੀਵਨ ਜੀਵ
Subscribe to:
Post Comments (Atom)
No comments:
Post a Comment