Friday, August 19, 2011

rabb da yabb 30

ਆਦਿ ਮਾਨਵ ਦੇ ਕਠੋਰ ਵਿਚਾਰਾਂ ਦੀਆਂ ਯਾਦਗਾਰਾਂ ਹੀ ਹਨ। ਵਿਗਿਆਨੀਆਂ ਦੀ 100 ਸਾਲ ਦੀ ਲਗਾਤਾਰ ਖੋਜ ਅਨੁਸਾਰ ਆਦਿ ਮਨੁੱਖ ਬੱਚਿਆਂ ਵਾਂਗ ਸੋਚਦਾ ਸੀ। ਅੱਜ ਵੀ ਬਹੁਤ ਸਾਰੇ ਲੋਕ ਕਲਪਨਾ ਅਤੇ ਮਨੋਵਿਚਾਰਾਂ ਦੇ ਆਸਰੇ ਜਿਉਂਦੇ ਹਨ। ਪੰਜ ਹਜ਼ਾਰ ਸਾਲ ਤੋਂ ਪਹਿਲਾਂ ਤਾਂ ਬਿਲਕੁੱਲ ਹੀ ਇਵੇਂ ਸੀ। ਆਦਿ ਮਨੁੱਖ ਵਿੱਚ ਆਪਣੇ ਬਜ਼ੁਰਗਾਂ ਲਈ ਜਿਹੜਾ ਆਦਰ ਅਤੇ ਡਰ ਸੀ, ਉਨ੍ਹਾਂ ਜ਼ਜ਼ਬਿਆਂ ਨੇ ਸੁਪਨਿਆਂ ਅਤੇ ਕਲਪਨਾਵਾਂ ਦੇ ਕਾਰਨ ਆਦਿ ਮਨੁੱਖ ਦੇ ਵਿਸ਼ਵਾਸ਼ ਭਾਵ ਧਰਮ ਦਾ ਮੁਢਲਾ ਰੂਪ ਧਾਰਨ ਕੀਤਾ। ਆਦਿ ਕਾਲ ਦਾ ਮਨੁੱਖ ਕਾਰਜ ਦੇ ਨਾਲ ਕਾਰਨ ਦਾ ਸਬੰਧ ਸਮਝਣ ਦੇ ਸਮਰੱਥ ਨਹੀਂ ਸੀ ਹੋਇਆ। ਅਕਸਰ ਹੀ ਕਾਰਜ ਦਾ ਕਾਰਨ ਗਲਤ ਮਿਥ ਲੈਂਦਾ ਸੀ। ਇਸ ਕਰਕੇ ਮਨੁੱਖ ਟੂਣੇ ਟੋਟਕਿਆਂ ਦੇ ਰਾਹ ਪਿਆ। ਅੱਜ ਵੀ ਟੂਣਾ, ਟੋਟਕਾ, ਪੁੱਛਾਂ ਦੇਣ ਦਾ ਕਾਰਨ ਭੋਲੇ ਲੋਕਾਂ ਲਈ ਵਿਗਿਆਨ ਹੈ। ਮਨੁੱਖ ਜੰਗਲੀ ਖੁਰਾਕ ਪ੍ਰਾਪਤ ਕਰਨ ਅਤੇ ਮੱਛੀਆਂ ਫੜ੍ਹਣ ਸਮੇਂ ਜੰਤਰਾਂ, ਮੰਤਰਾਂ ਅਤੇ ਸ਼ਗਨਾਂ ਦੀ ਸਹਾਇਤਾ ਲੈਣ ਲੱਗਾ। ਇਸ ਤੋਂ ਬਿਨਾਂ ਉਹ ਮੌਤ ਅਤੇ ਰੋਗਾਂ (ਮਹਾਂਮਾਰੀਆਂ) ਤੋਂ ਡਾਹਢਾ ਬੇਚੈਨ ਸੀ। ਕਈ ਮਹਾਂਮਾਰੀਆਂ ਨਾਲ ਹਜ਼ਾਰਾਂ ਮਨੁੱਖਾਂ ਦਾ ਸਫਾਇਆ ਹੋ ਜਾਂਦਾ। ਇਨ੍ਹਾਂ 'ਚੋਂ ਹੀ ਅਰਦਾਸਾਂ ਨੇ ਜਨਮ ਲਿਆ। ਉਹ ਕਿਸੇ ਦੂਜੇ ਮਨੁੱਖ, ਪਸ਼ੂ ਜਾਂ ਜਾਨਵਰਾਂ ਅੱਗੇ ਅਰਦਾਸ ਕਰਦਾ। ਇਸ ਸਮੇਂ ਟੂਣੇ ਟੋਟਕੇ ਕਰਨ ਵਾਲੇ ਮਨੁੱਖ ਮਾਹਿਰ ਅਖਵਾਉਂਦੇ ਸਨ ਅਤੇ ਦਾਰੂ ਦਰਮਲ ਵੀ ਕਰਦੇ ਸਨ। ਉਨ੍ਹਾਂ ਨੇ ਕੁਝ ਕਲਪਿਤ ਦੇਵੀ, ਦੇਵਤੇ ਸਿਰਜੇ ਜਿਵੇਂ ਚੇਚਕ ਦੀ ਬਿਮਾਰੀ ਲਈ ਸ਼ੀਤਲਾ ਮਾਤਾ ਦੀ ਜਿੰਮੇਵਾਰੀ ਬਣਾਈ ਗਈ। ਅੱਜ ਵਿਗਿਆਨ ਨੇ ਚੇਚਕ ਦੀ ਬਿਮਾਰੀ ਖਤਮ ਕਰ ਦਿੱਤੀ ਹੈ ਪਰ ਸ਼ੀਤਲਾ ਮਾਤਾ ਦੇ ਮੰਦਿਰ ਅਜੇ ਵੀ ਕਾਇਮ ਹਨ। ਇਸ ਸ਼੍ਰੇਣੀ ਦੇ ਮਨੁੱਖ ਹੀ ਅੱਗੇ ਜਾ ਕੇ ਪ੍ਰੋਹਿਤ ਜਾਂ ਧਰਮ ਉਪਦੇਸ਼ਕ ਬਣੇ। ਅਜੋਕੇ ਧਰਮ ਆਦਿ ਆਦਿਮਾਨਵ ਦੀ ਹੀ ਦੇਣ ਹਨ। ਈਸਾ ਮਸੀਹ ਤੋਂ ਦਸ ਹਜ਼ਾਰ ਸਾਲ ਪਹਿਲਾਂ ਮਨੁੱਖ ਜਾਤੀ ਨਵੇਂ ਪੱਥਰ ਯੁੱਗ ਤੱਕ ਪੁੱਜ ਗਈ ਸੀ। ਫਸਲ ਦੀ ਬਿਜਾਈ ਕਟਾਈ ਲਈ ਖੂਨ ਦੀ ਭੇਟਾ (ਨਰਬਲੀ) ਦੇਣੀ ਜ਼ਰੂਰੀ ਸਮਝੀ ਗਈ, ਕਿਉਂਕਿ ਮਨੁੱਖ ਨੂੰ ਉਦੋਂ ਬਿਜਾਈ ਆਦਿ ਕਰਨ ਵਾਸਤੇ ਰੁੱਤਾਂ ਦਾ ਗਿਆਨ ਨਹੀਂ ਸੀ। ਪਹਿਲੇ ਪਹਿਲ ਸਮੇਂ ਦਾ ਹਿਸਾਬ ਚੰਨ ਨੂੰ ਦੇਖ ਕੇ ਲਾਇਆ ਜਾਂਦਾ ਸੀ। ਹੌਲੀ ਹੌਲੀ ਤਾਰੇ ਅਤੇ ਨਛੱਤਰਾਂ ਦੇ ਗਿਆਨ ਨਾਲ ਮਨੁੱਖ ਨਛੱਤਰਾਂ ਦੀ ਪੂਜਾ ਕਰਨ ਲੱਗਾ। ਮੁਢਲੇ ਪ੍ਰੋਹਿਤ ਉਸ ਨੂੰ ਬੀਜਣ ਸਮੇਂ ਸਹੀ ਟਾਈਮ ਦੱਸਦੇ ਅਤੇ ਪੂਜਾ ਲੈਂਦੇ। ਕਈ ਵਾਰੀ ਜੋਤਸ਼ੀ ਧਰਤੀ ਸੁੱਤੀ ਪਈ ਹੈ ਕਹਿ ਕੇ ਕਿਸਾਨ ਨੂੰ ਬਿਜਾਈ ਕਰਨ ਤੋਂ ਰੋਕ ਦਿੰਦੇ। ਨਛੱਤਰਾਂ ਬਾਰੇ ਜਾਣਕਾਰੀ ਰੱਖਣ ਵਾਲੇ ਸਿਆਣੇ ਅਤੇ ਅਨੁਭਵੀ ਮਨੁੱਖਾਂ ਦਾ ਸਮਾਜ 'ਚ ਵਿਸ਼ੇਸ਼ ਰੁਤਬਾ ਸੀ।Converted from

No comments:

Post a Comment