Thursday, August 18, 2011

rab da yabb 35

ਹਨ। ਇਨ੍ਹਾਂ ਦਾ ਗੁਰੂਤਾ ਖਿੱਚ ਬਲ, ਬਿਜਲੀ ਚੁੰਬਕੀ ਬਲ, ਤਾਕਤਵਰ ਨਿਊਕਲੀ ਬਲ ਅਤੇ ਕਮਜ਼ੋਰ ਨਿਊਕਲੀ ਬਲ ਉਲੇਖਣਯੋਗ ਹਨ। ਅਨੰਤ ਤਾਪਮਾਨ ਸਮੇਂ ਪਦਾਰਥ ਊਰਜਾ 'ਚ ਬਦਲ ਜਾਂਦਾ ਹੈ। ਬ੍ਰਹਿਮੰਡ 'ਚ ਕਰੋੜਾਂ ਵਰ੍ਹੇ ਪਦਾਰਥ ਦਾ ਫੈਲਾਉ ਜਾਰੀ ਰਿਹਾ। ਅੰਦਰੂਨੀ ਖਿੱਚ ਸ਼ਕਤੀ ਕਾਰਨ ਪਦਾਰਥ ਦਾ ਘੇਰਾ ਘੱਟਦਾ ਗਿਆ ਅਤੇ ਘੁੰਮਣ ਗਤੀ ਵੱਧਦੀ ਗਈ। ਇਸ ਤਰ੍ਹਾਂ ਗਲੈਕਸੀਆਂ ਹੋਂਦ 'ਚ ਆਈਆਂ। ਸਾਡੇ ਬ੍ਰਹਿਮੰਡ ਵਿੱਚ 100 ਅਰਬ ਗਲੈਕਸੀਆਂ (ਆਕਾਸ਼ ਗੰਗਾਵਾਂ) ਹਨ ਅਤੇ ਹਰ ਗਲੈਕਸੀ 'ਚ ਲਗਪਗ 100 ਅਰਬ ਹੀ ਤਾਰੇ ਹਨ। ਅਗਾਂਹ ਇਨ੍ਹਾਂ ਤਾਰਿਆਂ (ਸੂਰਜਾਂ) ਦੇ ਗ੍ਰਹਿ ਅਤੇ ਉਪਗ੍ਰਹਿ ਹਨ, ਜੋ ਇਨ੍ਹਾਂ ਤਾਰਿਆਂ ਦੀ ਪ੍ਰਕਰਮਾ ਕਰਦੇ ਹਨ। ਸਾਡੀ ਧਰਤੀ ਅਤੇ ਸੂਰਜ ਦੇ ਦੂਸਰੇ ਗ੍ਰਹਿ ਵੀ ਸੂਰਜ ਦੀ ਪ੍ਰਕਰਮਾ ਕਰ ਰਹੇ ਹਨ। ਸਾਡੀ ਆਪਣੀ ਗਲੈਕਸੀ (ਜਿਸ ਵਿੱਚ ਸਾਡਾ ਸੂਰਜ ਹੈ) ਲਗਪਗ ਇੱਕ ਲੱਖ ਪ੍ਰਕਾਸ਼ ਵਰ੍ਹੇ ਲੰਬੀ ਅਤੇ ਸੋਲਾਂ ਹਜ਼ਾਰ ਪ੍ਰਕਾਸ਼ ਵਰ੍ਹੇ ਚੌੜੀ ਹੈ। ਸਾਡਾ ਸੂਰਜ ਸਾਡੀ ਆਕਾਸ਼ ਗੰਗਾ (ਮਿਲਕੀ ਵੇ) ਦੇ ਕੇਂਦਰ ਤੋਂ ਬੱਤੀ ਹਜ਼ਾਰ ਪ੍ਰਕਾਸ਼ ਵਰ੍ਹੇ ਦੂਰ ਆਕਾਸ਼ ਗੰਗਾ ਦੇ ਇੱਕ ਕਿਨਾਰੇ 'ਤੇ ਹੈ। ਜਿਵੇਂ ਸਾਡੇ ਗ੍ਰਹਿ ਸੂਰਜ ਦੁਆਲੇ ਚੱਕਰ ਲਗਾਉਂਦੇ ਹਨ, ਇਵੇਂ ਹੀ ਸੂਰਜ ਆਪਣੀ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਚੱਕਰ ਲਗਾਉਂਦਾ ਹੈ। ਇਸ ਨੂੰ ਦੋ ਸੌ ਪੰਜਾਹ ਕਿਲੋਮੀਟਰ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਇੱਕ ਚੱਕਰ ਪੂਰਾ ਕਰਨ 'ਚ ਚੌਵੀ ਕਰੋੜ ਸਾਲ ਲੱਗਦੇ ਹਨ। ਸਾਡੀ ਧਰਤੀ ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਸੂਰਜ ਪਰਿਵਾਰ ਦਾ ਤੀਜਾ ਗ੍ਰਹਿ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸਿਰਫ ਧਰਤੀ ਹੀ ਬ੍ਰਹਿਮੰਡ ਦਾ ਅਜਿਹਾ ਨਖਲਿਸਤਾਨ ਹੈ, ਜਿੱਥੇ ਜੀਵਨ ਦੀ ਹੋਂਦ ਹੈ। ਬਾਕੀ ਸਭ ਗ੍ਰਹਿ ਜੀਵਨ ਵਿਹੂਣੇ ਸੁੰਨਸਾਨ ਅਤੇ ਵੀਰਾਨ ਪਏ ਹਨ। ਸਾਡੀ ਧਰਤੀ 6,378 ਕਿਲੋਮੀਟਰ ਅਰਧ ਵਿਆਸ ਦਾ ਗੋਲਾ ਹੈ, ਜਿਹੜਾ ਧਰੁਵਾਂ ਤੋਂ ਇੱਕੀ ਕਿਲੋਮੀਟਰ ਅੰਦਰ ਨੂੰ ਧਸਿਆ ਹੋਇਆ ਹੈ। ਜਿਸ ਕਾਰਨ ਧਰਤੀ ਦੇ ਆਮ ਤਲ ਨਾਲੋਂ ਨੀਵੇਂ ਇਨ੍ਹਾਂ ਇਲਾਕਿਆਂ 'ਚ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ। ਧਰਤੀ ਦਾ 71 ਫੀਸਦੀ ਭਾਗ ਪਾਣੀ ਨਾਲ ਢੱਕਿਆ ਹੋਇਆ ਹੈ ਅਤੇ 29 ਫੀਸਦੀ ਭਾਗ ਖੁਸ਼ਕ ਹੈ। ਅੱਜ ਤੋਂ ਚਾਰ ਸੌ ਸੱਠ ਕਰੋੜ ਸਾਲ ਪਹਿਲਾਂ ਹੋਂਦ 'ਚ ਆਈ ਇਸ ਧਰਤੀ ਦਾ ਭਾਰ 657 ਮਹਾਂਸੰਖ ਹਨ ਹੈ।
ਓਜ਼ੋਨ ਪਰਤ (ਨੀਲ ਗਗਨ)
ਧਰਤੀ ਤੋਂ 16 ਕਿਲੋਮੀਟਰ ਤੋਂ 80 ਕਿਲੋਮੀਟਰ ਉੱਪਰ ਤੱਕ ਓਜੋਨ ਪਰਤ ਬਣੀ ਹੋਈ ਹੈ। ਇਸ ਓਜ਼ੋਨ ਪਰਤ ਦੇ ਬਨਣ ਅਤੇ ਇਸ ਰਾਹੀਂ ਸੂਰਜ ਦੀਆਂ ਖਤਰਨਾਕ ਪਰਾਵੈਂਗਣੀ Converted from S

No comments:

Post a Comment