ਦੇ ਹੁਕਮਰਾਨਾਂ ਨੂੰ ਪੂਰੀ ਤਰ੍ਹਾਂ ਰਾਸ ਆਉਂਦੀ ਹੈ। ਉਹ ਵੱਖ-ਵੱਖ ਟੀ.ਵੀ. ਚੈਨਲਾਂ, ਅਖਬਾਰਾਂ ਰਾਹੀਂ ਇਸ ਭਾਵੀ ਦੇ ਫਲਸਫੇ ਦਾ ਧੂਆਂਧਾਰ ਪ੍ਰਚਾਰ ਕਰ ਰਹੇ ਹਨ। ਹੁਕਮਰਾਨਾਂ ਦੀ ਮੁਢ ਤੋਂ ਹੀ ਇਹ ਮਨਸ਼ਾ ਰਹੀ ਹੈ ਕਿ ਲੋਕ ਸੁੱਤੇ ਰਹਿਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਨਾ ਕਰਨ।
ਪਦਾਰਥ ਹੀ ਸੱਚ : ਪਦਾਰਥ (ਮੈਟਰ, ਮਾਦਾ) ਹੀ ਸੱਚ ਹੈ। ਮੁਢ ਕਦੀਮ ਤੋਂ ਇਸ ਬ੍ਰਹਿਮੰਡ ਵਿੱਚ ਜਿਨਾਂ ਪਦਾਰਥ ਸੀ, ਉਨ੍ਹਾਂ ਹੀ ਅੱਜ ਹੈ ਅਤੇ ਉਨ੍ਹਾਂ ਹੀ ਰਹੇਗਾ। ਇਸ ਦਾ ਰੂਪ ਬਦਲਦਾ ਰਹਿੰਦਾ ਹੈ ਪਰ ਇਹ ਕਦੇ ਖਤਮ ਨਹੀਂ ਹੁੰਦਾ। ਕੁਝ ਨਹੀਂ (ਸ਼ੂਨਯ) 'ਚੋਂ ਕੁਝ ਵੀ ਨਹੀਂ ਬਣ ਸਕਦਾ। ਵਿਗਿਆਨ ਦੱਸਦਾ ਹੈ ਕਿ ਪ੍ਰਕਾਸ਼ ਦੇ ਸੂਖਮ ਕਣ ਫੋਟੋਨ, ਪ੍ਰਮਾਣੂ ਦੇ ਕੇਂਦਰ ਅਤੇ ਦੁਆਲੇ ਘੁੰਮਦੇ ਹੋਏ ਇਲੈਕਟ੍ਰਾਨ ਦੇ ਖੋਖਲੇਪਣ 'ਚੋਂ ਹੋ ਕੇ ਨਿੱਕਲ ਜਾਂਦੇ ਹਨ ਜਾਂ ਉਸ ਵਿੱਚ ਹੀ ਸਮਾ ਜਾਂਦੇ ਹਨ। ਪ੍ਰਕਾਸ਼ ਦੇ ਕਣ ਫੋਟੋਨ ਪ੍ਰਕਾਸ਼ ਦੇ ਕਿਸੇ ਦੂਜੇ ਕਣ ਵਿੱਚ ਰਹਿੰਦੇ ਹੋਏ ਵੀ ਆਪਣੀ ਵੱਖਰੀ ਹੋਂਦ ਨਹੀਂ ਰੱਖ ਸਕਦੇ। ਪਦਾਰਥ ਦੇ ਛੋਟੇ ਵੱਡੇ ਅਨੇਕ ਰੂਪ ਹਨ। ਸ਼ਕਤੀ (ਗੁਰੂਤਾ ਖਿੱਚ, ਪ੍ਰਕਾਸ਼) ਆਦਿ ਸਭ ਪਦਾਰਥ ਦੇ ਹੀ ਰੂਪ ਹਨ। ਜੇ ਕੋਈ ਰੱਬ (ਪੁਜਾਰੀਆਂ ਅਨੁਸਾਰ) ਸੱਚਮੁੱਚ ਹੀ ਕਣ-ਕਣ 'ਚ ਸਮਾਇਆ ਹੋਇਆ ਹੈ ਤਾਂ ਫਿਰ ਜਾਂ ਤਾਂ ਰੱਬ ਨਹੀਂ ਜਾਂ ਕਣ ਨਹੀਂ। ਕਣ ਇਕੱਲਾ ਜਿੰਦਾ ਰਹਿੰਦਾ ਹੈ। ਦੂਸਰੇ (ਐਟਮ) ਨਾਲ ਸ਼ਕਤੀ ਮਿਲਣ ਨਾਲ ਉਸ ਦਾ ਰੂਪ ਬਦਲਣ ਲੱਗਦਾ ਹੈ। ਪਦਾਰਥ ਦੇ ਕਣ ਤਾਂ ਸਾਹਮਣੇ ਹਨ ਪਰ ਰੱਬ ਸਿਰਫ ਕਲਪਨਾ ਦੀ ਚੀਜ ਹੈ। ਜਿਸ ਰੱਬ ਨੂੰ ਕਣ ਕਣ ਵਿੱਚ ਵਿਆਪਕ ਕਹਿੰਦੇ ਹਨ, ਉਸ ਦੀ ਕਿਸੇ ਕਣ ਨਾਲ ਵੀ ਪ੍ਰਤੀਕਿਰਿਆ ਨਹੀਂ ਹੁੰਦੀ। ਬ੍ਰਹਿਮੰਡ 'ਚ ਸਭ ਕੁਝ ਅਨੁਸ਼ਾਸ਼ਿਤ ਢੰਗ ਨਾਲ ਪਦਾਰਥ ਦੇ ਸੁਭਾਅ ਅਨੁਸਾਰ ਚੱਲ ਰਿਹਾ ਹੈ। ਜਦੋਂ ਕਿ ਰੱਬ ਪਦਾਰਥ ਦੇ ਕਿਸੇ ਕਣ ਵਿੱਚ ਵਿਆਿਪਕ ਹੋ ਕੇ ਕੋਈ ਪ੍ਰਤੀਕਿਰਿਆ ਹੀ ਨਹੀਂ ਕਰਦਾ ਤਾਂ ਉਸਦਾ ਹੋਣਾ ਕਿਵੇਂ ਸਾਬਤ ਕੀਤਾ ਜਾ ਸਕਦਾ ਹੈ।
ਸਨਾਤਨ ਧਰਤੀ ਹਿੰਦੂ ਆਦਿ ਗੁਰੂ ਸ਼ੰਕਰਾਚਾਰੀਆ ਵਿੱਚ ਵਿਸ਼ਵਾਸ਼ ਕਰਦਾ ਹੈ। ਉਹ ਪ੍ਰਮਾਤਮਾ ਨੂੰ ਸਰਵ ਵਿਆਪਕ ਅਤੇ ਸੂਖਮ ਬ੍ਰਹਮ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਬ੍ਰਹਮ ਦੀ ਮਾਇਆ ਹੈ। ਮਾਇਆ ਦਾ ਅਰਥ ਹੈ ਭਰਮ ਜਾਲ। ਜੋ ਨਹੀਂ ਪਰ ਉਸ ਦੇ ਹੋਣ ਦਾ ਭਰਮ ਹੈ। ਜੋ ਲੋਕ ਜੱਗ ਰਚਨਾ ਨੂੰ ਝੂਠ ਕਹਿੰਦੇ ਹਨ, ਉਨ੍ਹਾਂ ਨੂੰ ਸਮਝਾਉਣ ਦਾ ਕੋਈ ਵੀ ਫਾਇਦਾ ਨਹੀਂ। ਧਰਮ ਅਨੁਸਾਰ ਬ੍ਰਹਮ, ਚੇਤਨਾ ਅਤੇ ਸ੍ਰਿਸ਼ਟੀ, ਪਦਾਰਥ ਹੈ। ਸਵਾਲ ਪੈਦਾ ਹੁੰਦਾ ਹੈ ਕਿ ਚੇਤਨਾ, ਪਦਾਰਥ ਨੂੰ ਕਿਵੇਂ ਅਤੇ ਕਿੱਥੋਂ ਲੈ ਕੇ ਆਈ। ਜੇ ਪਦਾਰਥ ਹੀ ਨਹੀਂ ਸੀ ਤਾਂ ਚੇਤਨਾ ਪਦਾਰਥ 'ਚ ਕਿਵੇਂ ਬਦਲੀ। ਇਹ ਸਾਰੀ ਫੋਕੀ ਕਲਪਨਾ ਹੈ। ਪਦਾਰਥ ਕਦੇ ਜੜ੍ਹ Converted from Satluj to Unic
Thursday, August 18, 2011
Subscribe to:
Post Comments (Atom)
No comments:
Post a Comment