ਨਹੀਂ ਹੁੰਦਾ। ਪਦਾਰਥ ਦਾ ਹਰੇਕ ਪ੍ਰਮਾਣੂ ਹਰ ਵਕਤ ਗਤੀ 'ਚ ਹੈ। ਮੁਕਤੀ ਇੱਕ ਮਨਘੜਤ ਕਲਪਨਾ ਹੈ। ਜਦੋਂ ਕਿ ਨਾ ਆਤਮਾ ਹੈ ਅਤੇ ਨਾ ਹੀ ਪ੍ਰਮਾਤਮਾ। ਫਿਰ ਕੌਣ ਕਿਸ 'ਚ ਲੀਨ ਹੋਵੇਗਾ ਅਤੇ ਕਿਸ ਨੂੰ ਮੁਕਤੀ ਮਿਲੇਗੀ? ਧਰਮ ਅਨੁਸਾਰ ਆਤਮਾ ਨਾ ਮਰਦੀ ਹੈ ਅਤੇ ਨਾ ਪੈਦਾ ਹੁੰਦੀ ਹੈ। ਨਾ ਉਸ ਦਾ ਕੁਝ ਵਿਗੜਦਾ ਹੈ। ਫਿਰ ਪ੍ਰਮਾਤਮਾ ਉਸ ਦਾ ਕੀ ਵਿਗਾੜ ਸਕਦਾ ਹੈ। ਉਹ ਭਾਵੇਂ ਸਵਰਗ 'ਚ ਰਹੇ ਭਾਵੇਂ ਨਰਕ 'ਚ। ਜਦੋਂ ਉਸ ਨੂੰ ਕੋਈ ਕਸ਼ਟ ਹੀ ਨਹੀਂ ਹੁੰਦਾ। ਸੁੱਖ ਦੁੱਖ ਸਿਰਫ ਮਨ ਮਹਿਸੂਸ ਕਰਦਾ ਹੈ। ਮਨ ਸਰੀਰ ਦੇ ਇੱਕ ਹਿੱਸੇ, ਦਿਮਾਗ ਦੀ ਸੋਚਣ ਪ੍ਰਕ੍ਰਿਆ ਨੂੰ ਹੀ ਕਿਹਾ ਜਾਂਦਾ ਹੈ ਅਤੇ ਦਿਮਾਗ ਵਗੈਰਾ ਸਰੀਰ ਤੋਂ ਸੰਭਵ ਹੀ ਨਹੀਂ। ਇਸ ਲਈ ਸਰੀਰ ਦੇ ਖਾਤਮੇ ਨਾਲ ਹੀ ਜਦ ਮਨ ਖਤਮ ਹੋ ਜਾਂਦਾ ਹੈ ਤਾਂ ਫਿਰ ਸੁੱਖ ਦੁੱਖ ਕਿਸਨੂੰ ਹੋਵੇਗਾ। ਇਸ ਦਾ ਧਾਰਮਿਕ ਜਗਤ ਕੋਲ ਕੋਈ ਜਵਾਬ ਨਹੀਂ।
ਪਹਿਲਾਂ ਮੁਰਗੀ ਕਿ ਅੰਡਾ
ਜੀਵ ਵਿਗਿਆਨ ਅਨੁਸਾਰ ਯਕੀਨਨ ਪਹਿਲਾਂ ਮੁਰਗੀ ਹੀ ਆਈ ਅਤੇ ਅੰਡਾ ਬਾਅਦ ਵਿੱਚ ਹੋਇਆ। ਇਹ ਸਵਾਲ ਉਸੇ ਤਰ੍ਹਾਂ ਹੈ ਜਿਵੇਂ ਪਹਿਲਾਂ ਜੜ੍ਹ ਕਿ ਚੇਤਨਾ ਪੈਦਾ ਹੋਈ। ਵਿਗਿਆਨ ਅਨੁਸਾਰ ਕੋਈ ਵੀ ਵਸਤੂ ਜਡ੍ਹ ਨਹੀਂ ਹੁੰਦੀ। ਪਦਾਰਥ ਵਿੱਚ ਹਮੇਸ਼ਾ ਗਤੀ ਰਹਿੰਦੀ ਹੈ ਅਤੇ ਇਸ ਗਤੀ ਤੋਂ ਹੀ ਚੇਤਨਾ ਪੈਦਾ ਹੁੰਦੀ ਹੈ। ਇਸ ਲਈ ਪਦਾਰਥ ਬਿਨਾਂ ਚੇਤਨਾ ਦਾ ਕੋਈ ਮਤਲਬ ਹੀ ਨਹੀਂ। ਈਸ਼ਵਰਵਾਦੀ ਪਦਾਰਥ ਅਤੇ ਚੇਤਨਾ ਨੂੰ ਅੱਡ-ਅੱਡ ਮੰਨਦੇ ਹਨ ਜਿਵੇਂ ਸਰੀਰ ਅਤੇ ਆਤਮਾ ਨੂੰ। ਉਹ ਹਮੇਸ਼ਾ ਪਿੱਛੇ ਭੂਤਕਾਲ ਵੱਲ ਦੇਖਦੇ ਹਨ ਜਦੋਂ ਕਿ ਪਦਾਰਥਵਾਦੀ ਹਮੇਸ਼ਾ ਭਵਿੱਖ ਵੱਲ ਦੇਖਦੇ ਹਨ। ਅਸਲ ਵਿੱਚ ਈਸ਼ਵਰਵਾਦੀਆਂ ਦਾ ਕੋਈ ਵੀ ਭਵਿੱਖ ਹੈ ਹੀ ਨਹੀਂ। ਧਰਤੀ ਕਰੋੜਾਂ ਸਾਲ ਬਿਨਾਂ ਪੌਦੇ ਅਤੇ ਜੀਵ ਜੰਤੂਆਂ ਦੇ ਰਹੀ। ਸਾਡੀ ਆਕਾਸ਼ ਗੰਗਾ ਵਿੱਚ 99 ਫੀਸਦੀ ਗ੍ਰਹਿ (ਪਿੰਡ) ਬਿਨਾਂ ਕਿਸੇ ਜੀਵ ਜੰਤੂ ਜਾਂ ਬਨਸਪਤੀ ਦੇ ਹਨ। ਭਾਵ ਪਦਾਰਥ ਚੇਤਨਾ ਬਿਨਾ ਰਹਿ ਸਕਦਾ ਹੈ ਪਰ ਚੇਤਨਾ ਪਦਾਰਥ ਬਿਨਾਂ ਨਹੀਂ ਰਹਿ ਸਕਦੀ। ਚੇਤਨਾ ਕੋਈ ਅਲੱਗ ਚੀਜ਼ ਨਹੀਂ ਸਗੋਂ ਪਦਾਰਥ ਦਾ ਹੀ ਇੱਕ ਰੂਪ ਹੈ। ਡਾਕਟਰਾਂ ਨੇ ਸਰੀਰ ਦੇ ਹਰ ਇੱਕ ਅੰਗ ਨੂੰ ਖੋਲ੍ਹ ਕੇ ਉਸ ਦਾ ਅਧਿਐਨ ਕਰ ਲਿਆ ਹੈ ਪਰ ਦਿਮਾਗ ਨੂੰ ਖੋਹਲਿਆ ਨਹੀਂ ਜਾ ਸਕਦਾ। ਜੇ ਦਿਮਾਗ ਪੰਜ ਤੋਂ ਸੱਤ ਮਿੰਟ ਤੱਕ ਬੰਦ ਰਹਿ ਜਾਵੇ ਤਾਂ ਇਹ ਮਰ ਜਾਂਦਾ ਹੈ ਅਤੇ ਦੁਬਾਰਾ ਜਿੰਦਾ ਨਹੀਂ ਹੋ ਸਕਦਾ। ਇਸ ਦਿਮਾਗ ਨੂੰ ਹੀ
Thursday, August 18, 2011
Subscribe to:
Post Comments (Atom)
No comments:
Post a Comment