Thursday, August 18, 2011

rab da yabb 48

ਰਾਸ਼ੀਆਂ ਦੇ ਨਛੱਤਰਾਂ ਦੀ ਸ਼ਕਲ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਤਾਰਿਆਂ ਦੇ ਝੁੰਡਾਂ ਦੀਆਂ ਬਣਦੀਆਂ ਸ਼ਕਲਾਂ (ਜੋਤਸ਼ੀਆਂ ਅਨੁਸਾਰ) ਇਸ ਤਰ੍ਹਾਂ ਨਜ਼ਰ ਆਉਣਗੀਆਂ, ਉਦਾਹਰਣ ਵਜੋਂ ਤੁਲਾ (ਲਿਬਰਾ) ਰਾਸ਼ੀ ਦੇ ਤਾਰੇ ਤੱਕੜੀ ਵਰਗੀ ਸ਼ਕਲ ਬਣਾਉਂਦੇ ਹਨ। ਇਸ ਤਰ੍ਹਾਂ ਦੂਸਰੀਆਂ ਰਾਸ਼ੀਆਂ ਏਰੀਜ਼-ਦੁੰਬਾ, ਟਾਰਸ-ਬਲਦ ਤੇ ਬੱਕਰੀ, ਕੈਪਰੀਕਾਰਨ (ਮੀਨ) ਮੱਛੀ ਅਤੇ ਇਸੇ ਤਰ੍ਹਾਂ ਬਾਕੀ ਰਾਸ਼ੀਆਂ ਜਿਵੇਂ ਮਿਥੁਨ ਦਾ ਅਰਥ ਹੈ ਸੰਭੋਗ, ਇਸ ਰਾਸ਼ੀ ਦੇ ਤਾਰੇ ਲੰਮੇ ਪਏ ਨਰ-ਨਾਰੀ ਵਰਗੀ ਸ਼ਕਲ ਬਣਾਉਂਦੇ ਹਨ, ਸਿੰਘ ਰਾਸ਼ੀ ਦੇ ਤਾਰੇ ਸ਼ੇਰ ਵਰਗੀ ਅਤੇ ਕੰਨਿਆ ਰਾਸ਼ੀ ਦੇ ਤਾਰੇ ਕੁੜੀ ਵਰਗੀ ਸ਼ਕਲ ਬਣਾਉਂਦੇ ਲੱਗਦੇ ਹਨ। ਹੁਣ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ, ਪਰ ਜੋਤਸ਼ੀ ਕਹਿੰਦੇ ਹਨ ਕਿ ਸੂਰਜ, ਧਰਤੀ ਦੁਆਲੇ ਚੱਕਰ ਕੱਟਦਾ ਹੈ ਅਤੇ ਬਾਰਾਂ ਮਹੀਨਿਆਂ 'ਚ ਵੱਖ-ਵੱਖ ਰਾਸ਼ੀਆਂ ਵਿੱਚ ਦੀ ਹੁੰਦਾ ਹੋਇਆ ਆਪਣਾ ਚੱਕਰ ਪੂਰਾ ਕਰਦਾ ਹੈ। ਜਿਸ ਮਕਾਨ ਦੀ ਨੀਂ ਹੀ ਗਲਤ ਹੋਵੇ, ਉਸ ਨੇ ਸਿਰੇ ਕੀ ਲੱਞਣਾ ਹੋਇਆ। ਜੋਤਸ਼ੀਆਂ ਅਨੁਸਾਰ ਕਿਸੇ ਵੀ ਰਾਸ਼ੀ ਦੇ ਲੱਛਣ ਉਸ ਰਾਸ਼ੀ ਦੇ ਚਿੰਨ੍ਹ ਨਾਲ ਮਿਲਦੇ ਜੁਲਦੇ ਹਨ। ਮਿਸਾਲ ਵਜੋਂ ਮੀਨ ਰਾਸ਼ੀ ਵਾਲੇ ਵਿੱਚ ਮੱਛੀ ਵਰਗੀ ਚੰਚਲਤਾ ਅਤੇ ਬੇਚੈਨੀ, ਤੁਲਾ, ਤੱਕੜੀ ਵਾਂਗ ਸੰਤੁਲਿਤ ਅਤੇ ਸਿੰਘ, ਸ਼ੇਰ ਵਾਂਗ ਦਲੇਰ ਹੁੰਦਾ ਹੈ ਆਦਿ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਾਰੇ ਤਾਰੇ ਇੱਕੋ ਤਲ 'ਚ ਨਹੀਂ ਹੁੰਦੇ। ਟਿਮਕਣਿਆਂ ਵਾਂਗ ਦਿਸਦੇ ਤਾਰਿਆਂ 'ਚੋਂ ਕਈ ਤਾਂ ਸਾਡੇ ਸੂਰਜ ਨਾਲੋਂ ਵੀ ਸੈਂਕੜੇ ਗੁਣਾ ਵੱਡੇ ਹਨ ਅਤੇ ਵੱਖ-ਵੱਖ ਦੂਰੀਆਂ 'ਤੇ ਸਥਿਤ ਹਨ। ਬੇਸ਼ੱਕ ਧਰਤੀ ਤੋਂ ਦੇਖਿਆਂ ਇਨ੍ਹਾਂ ਨਛੱਤਰਾਂ ਦੀ ਇੱਕ ਖਾਸ ਸ਼ਕਲ ਨਜ਼ਰ ਆਉਂਦੀ ਹੈ। ਪਰ ਪੁਲਾੜ 'ਚ ਜਾ ਕੇ ਦੇਖਣ 'ਤੇ ਇਹ ਸ਼ਕਲ ਖਤਮ ਹੋ ਜਾਂਦੀ ਹੈ। ਤਾਰਿਆਂ ਦੀ ਉਮਰ ਅਰਬਾਂ, ਕਰੋੜਾਂ ਵਰ੍ਹੇ ਹੁੰਦੀ ਹੈ ਅਤੇ ਹਰ ਤਾਰਾ ਨਿਸ਼ਚਿਤ ਸਪੀਡ ਨਾਲ ਕਿਸੇ ਦਿਸ਼ਾ ਵੱਲ ਜਾ ਰਿਹਾ ਹੈ। ਜੋਤਸ਼ੀਆਂ ਅਨੁਸਾਰ ਇਹ ਸਾਰੇ ਸਥਿਰ ਹਨ। ਲੱਖਾਂ ਸਾਲ ਪਹਿਲਾਂ ਇਨ੍ਹਾਂ ਨਛੱਤਰਾਂ ਦੀ ਸ਼ਕਲ ਕੋਈ ਹੋਰ ਸੀ ਅਤੇ ਲੱਖਾਂ ਸਾਲ ਬਾਅਦ ਕੋਈ ਹੋਰ ਸ਼ਕਲ ਹੋਵੇਗੀ। ਇਸ ਤਰ੍ਹਾਂ ਇੱਕ ਰਾਸ਼ੀ ਹਮੇਸ਼ਾ ਕਿਵੇਂ ਮੰਨੀ ਜਾ ਸਕਦੀ ਹੈ। ਜੋਤਿਸ਼ ਮੁਤਾਬਿਕ ਧਰਤੀ ਖੜ੍ਹੀ ਹੈ ਅਤੇ ਸੂਰਜ ਇਸ ਦੁਆਲੇ ਚੱਕਰ ਕੱਟ ਰਿਹਾ ਹੈ। (400 ਸਾਲ Converted from Satluj to Unicode

No comments:

Post a Comment