ਜਾਣ ਵਾਲੇ ਨਛੱਤਰਾਂ ਨੂੰ ਪੱਛਮ 'ਚ ਸਕਾਰਪੀਓ ਅਤੇ ਓਰੀਅਨ ਕਿਹਾ ਜਾਂਦਾ ਹੈ। ਇਨ੍ਹਾਂ 88 ਨਛੱਤਰਾਂ 'ਚੋਂ ਹੀ ਬਾਰਾਂ ਰਾਸ਼ੀਆਂ ਬਣਾਈਆਂ ਗਈਆਂ ਹਨ। ਇਹ 12 ਰਾਸ਼ੀਆਂ ਤਾਰਿਆਂ ਦੇ ਝੁੰਡਾਂ ਦੀਆਂ ਕਲਪਿਤ ਕੀਤੀਆਂ ਸ਼ਕਲਾਂ ਹਨ। ਇਸ ਰਾਸ਼ੀ ਮੰਡਲ ਨੂੰ ਜੋਡਿਅਕ ਕਿਹਾ ਜਾਂਦਾ ਹੈ। ਇਨ੍ਹਾਂ ਜੋਡਿਅਕ ਚਿੰਨ੍ਹਾਂ ਦੇ ਅਗਿਆਨ ਵਿੱਚ ਅੱਜ ਦਾ ਪੜ੍ਹਿਆ ਲਿਖਿਆ ਵਰਗ ਵੀ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਕਈ ਲੋਕ ਤਾਂ ਅਖਬਾਰ 'ਚ ਰਾਸ਼ੀਫਲ ਤੋਂ ਬਿਨਾਂ ਹੋਰ ਕੁਝ ਪੜ੍ਹਦੇ ਹੀ ਨਹੀਂ। ਇਹ ਇੱਕ ਬਹੁਤ ਹੀ ਜ਼ਾਲਿਮਾਨਾ ਮਜ਼ਾਕ ਜੋਤਸ਼ੀਆਂ ਵੱਲੋਂ ਹਰ ਰੋਜ਼ ਲੋਕਾਂ ਨਾਲ ਕੀਤਾ ਜਾਂਦਾ ਹੈ। ਅਸਲ ਵਿੱਚ ਜਿਹੜਾ ਵੀ ਆਦਮੀ ਕਿਸੇ ਗੈਬੀ ਸ਼ਕਤੀ ਸਹਾਰੇ ਆਪਣਾ ਭਵਿੱਖ ਜਾਣਨ ਲਈ ਉਤਾਵਲਾ ਹੈ, ਉਸ ਵਿੱਚ ਸਵੈ-ਵਿਸ਼ਵਾਸ ਦੀ ਘਾਟ ਹੁੰਦੀ ਹੈ।
ਰਾਸ਼ੀ ਕੀ ਹੈ? ਖਾਲੀ ਅਸਮਾਨ ਦੀ ਫਰਜ਼ੀ ਵੰਡ। ਇਸੇ ਤਰ੍ਹਾਂ ਜਨਮ ਕੁੰਡਲੀ ਵੀ ਅਕਾਸ਼ੀ ਨਛੱਤਰਾਂ ਅਤੇ ਗ੍ਰਹਿਆਂ ਦਾ ਇੱਕ ਨਕਸ਼ਾ ਹੈ ਕਿ ਜਦੋਂ ਤੁਸੀਂ ਜਨਮ ਲਿਆ, ਉਦੋਂ ਅਕਾਸ਼ੀ ਗ੍ਰਹਿ, ਨਛੱਤਰ ਆਦਿ ਕਿਸ ਸਥਿਤੀ 'ਚ ਸਨ। ਧਰਤੀ ਸੂਰਜ ਦੁਆਲੇ ਘੁੰਮਦੀ ਹੋਣ ਕਾਰਨ ਤਾਰਿਆਂ ਅਤੇ ਗ੍ਰਹਿਆਂ ਦੀ ਸੇਧ ਬਦਲਦੀ ਰਹਿੰਦੀ ਹੌ। ਜੋਤਸ਼ੀਆਂ ਨੇ ਖਾਲੀ ਪੁਲਾੜ ਨੂੰ ਬਾਰਾਂ ਹਿੱਸਿਆਂ 'ਚ ਵੰਡ ਲਿਆ ਹੈ। ਹਰ ਰਾਸ਼ੀ ਖੰਡ ਦੇ ਅੱਗੇ ਨੌਂ ਭਾਗ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਅਸਮਾਨ ਨੂੰ 108 ਭਾਗਾਂ 'ਚ ਵੰਡਿਆ ਗਿਆ ਹੈ। ਐਨੇ ਨਾਂਅ ਰੱਖਣੇ ਮੁਸ਼ਕਿਲ ਹੋਣ ਕਾਰਨ ਹਰ ਭਾਗ ਦੀ ਪਛਾਣ ਰੱਖਣ ਲਈ ਸੰਸਕ੍ਰਿਤ ਦੀਆਂ 108 ਧੁਨੀਆਂ ਲੈ ਕੇ ਹਰ ਭਾਗ ਦੀ ਪਛਾਣ ਇੱਕ ਧੁਨੀ ਨਾਲ ਕੀਤੀ ਗਈ ਹੈ। ਮਿਸਾਲ ਦੇ ਤੌਰ 'ਤੇ ਕੁੰਭ ਰਾਸ਼ੀ ਲਈ ਧੁਨੀ ਗੂ, ਗੇ, ਗੋ, ਸਾ, ਸੀ, ਸੁ, ਸੇ ਸਾ ਆਦਿ। ਜੋਤਸ਼ੀਆਂ ਨੇ ਇਸੇ ਹਿਸਾਬ ਨਾਲ ਜਨਮ ਵੇਲੇ ਧਰਤੀ ਜਿਸ ਭਾਗ 'ਚ ਹੋਵੇ ਉਸੇ ਧੁਨੀ ਨਾਲ ਸਬੰਧਤ ਨਾਂਅ ਰੱਖਣ ਦੀ ਤਜਵੀਜ ਕੀਤੀ। ਭਾਵ ਰਾਸ਼ੀ ਪਹਿਲਾਂ, ਨਾਮ ਬਾਅਦ ਵਿੱਚ। ਹੁਣ ਸਾਡੇ ਰਾਸ਼ੀਫਲ ਦੇਖਣ ਵਾਲੇ ਇਹ ਵੀ ਨਹੀਂ ਸਮਝਦੇ ਕਿ ਉਨ੍ਹਾਂ ਦਾ ਨਾਂਅ ਤਾਂ ਪਹਿਲਾਂ ਰੱਖਿਆ ਹੁੰਦਾ ਹੈ ਪਰ ਰਾਸ਼ੀ ਬਾਅਦ 'ਚ ਬਣਦੀ ਹੈ। (ਉਂਜ ਜੇ ਰਾਸ਼ੀ ਮੁਤਾਬਿਕ ਵੀ ਨਾਂਅ ਰੱਖਿਆ ਜਾਵੇ ਤਾਂ ਇਹ ਸੱਚ ਨਹੀਂ)। ਪਰ ਰਾਸ਼ੀਫਲ ਦੇਖਣ ਵਾਲਿਆਂ ਨੂੰ ਐਨੀ ਕੁ ਗੱਲ ਦਾ ਵੀ ਗਿਆਨ ਨਹੀਂ ਕਿ ਰਾਸ਼ੀ ਬਣਦੀ ਕਿਵੇਂ ਹੈ।
ਜੋਡਿਅਕ (ਰਾਸ਼ੀਫਲ) ਚਿੰਨ੍ਹਾਂ ਦਾ ਸਬੰਧ ਸੂਰਜ ਤਾਰਿਆਂ ਨਾਲ ਹੈ। ਬਾਰਾਂ Converted from Satluj to Unico
Thursday, August 18, 2011
Subscribe to:
Post Comments (Atom)
No comments:
Post a Comment