Thursday, August 18, 2011

rab da yabb 39

ਅਗਿਆਨੀ) ਵਿਅਕਤੀ ਹੀ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਇਸੇ ਆਧਾਰ 'ਤੇ ਅੱਜ ਵੀ ਧਾਰਮਿਕ ਲੋਕ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਨਹੀਂ ਦਿੰਦੇ। ਉਨ੍ਹਾਂ ਅਨੁਸਾਰ ਬਹੁਤਾ ਪੜ੍ਹਣ ਨਾਲ ਬੱਚੇ ਖਰਾਬ (ਨਾਸਤਿਕ) ਹੋ ਜਾਂਦੇ ਹਨ। ਇਨ੍ਹਾਂ ਹੀ ਧਰਮ ਗੰ੍ਰਥਾਂ ਵਿੱਚ ਹਰ ਕਿਸਮ ਦੇ ਛਲ, ਕਪਟ, ਧੋਖੇ, ਫਰੇਬ, ਕੁਕਰਮ, ਦੁਰਵਿਵਹਾਰ ਨੂੰ ਸਹੀ ਠਹਿਰਾਇਆ ਗਿਆ ਹੈ। ਦੁਨੀਆਂ ਦੇ ਹਰ ਧਰਮ ਦਾ ਮੋਢੀ ਕੋਈ ਨਾ ਕੋਈ ਵਿਅਕਤੀ ਹੈ। ਪਰ ਹਿੰਦੂ ਧਰਮ ਦਾ ਅਜਿਹਾ ਕੋਈ ਮੋਢੀ ਨਿਸ਼ਚਿਤ ਨਹੀਂ। ਅੰਗਰੇਜ ਵਿਦਵਾਨ ਮੈਕਸਮੂਲਰ ਅਨੁਸਾਰ ਹਿੰਦੂ ਧਰਮ ਅਜੀਬ ਵਿਚਾਰਾਂ ਦਾ ਖਿਲਾਰਾ ਹੈ ਜੋ ਆਪਸੀ ਵਿਰੋਧਭਾਸਾਂ ਨਾਲ ਹੀ ਭਰਿਆ ਪਿਆ ਹੈ। ਆਮ ਲੋਕਾਂ ਦਾ ਰੱਬ 'ਚ ਵਿਸ਼ਵਾਸ਼ ਬਣਾਈ ਰੱਖਣਾ ਅਮੀਰ ਲੋਕਾਂ ਲਈ ਬਹੁਤ ਜ਼ਰੂਰੀ ਹੋ ਗਿਆ। ਗਰੀਬ ਲਈ ਮੁਕਤੀ ਪਰਲੋਕ 'ਚ, ਅਮੀਰ ਲਈ ਐਸ਼ੋ ਅਰਾਮ ਇਸੇ ਜਨਮ 'ਚ। ਰੱਬ 'ਚ ਵਿਸ਼ਵਾਸ਼ ਤੋਂ ਬਿਨਾ ਸਮਾਜਿਕ ਨਾ ਬਰਾਬਰੀ ਨਹੀਂ ਹੋ ਸਕਦੀ। ਬੱਸ ਇਹ ਹੀ ਸਾਰੇ ਧਰਮਾਂ ਦਾ ਮੂਲ ਹੈ। ਧਰਮ, ਰੱਬ ਅਤੇ ਜਾਤ ਪਾਤ ਸਾਡੇ ਸਮਾਜ ਨੂੰ ਲੱਗੇ ਤਿੰਨ ਕੈਂਸਰ ਹਨ। ਇਨ੍ਹਾਂ ਦੇ ਹੁੰਦੇ ਕੋਈ ਸਾਮਜ ਤਰੱਕੀ ਨਹੀਂ ਕਰ ਸਕਦਾ। ਧਰਮ ਆਦਮੀ ਨੂੰ ਦਿੱਤੀ ਗਈ ਇੱਕ ਅਜਿਹੀ ਅਫੀਮ ਹੈ ਜੋ ਮਨੁੱਖ ਦਾ ਨਾਤਾ ਅਸਲੀ ਸੰਸਾਰ ਨਾਲੋਂ ਤੋੜ ਕੇ ਉਸ ਨੂੰ ਕਾਲਪਨਿਕ ਸੰਸਾਰ 'ਚ ਲਿਜਾਂਦੀ ਹੈ। ਰੱਬ ਸਿਰਫ ਆਦਮੀ ਦੀ ਦਿਮਾਗੀ ਕਲਪਨਾ 'ਚ ਨਿਵਾਸ ਕਰਦਾ ਹੈ। ਇਸ ਕਲਪਨਾ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਰੱਬ ਆਪਣੇ ਆਮ ਖਤਮ ਹੋ ਜਾਵੇਗਾ।
ਆਤਮਾ ਦੀ ਕਲਪਨਾ
ਆਤਮਾ ਵੀ ਰੱਬ ਦੀ ਤਰ੍ਹਾਂ ਹੀ ਕਲਪਨਾ ਹੈ। ਭਾਵੀ ਦਾ ਫਲਸਫਾ (ਪੁਨਰ ਜਨਮ) ਲਾਗੂ ਕਰਨ ਲਈ ਆਤਮਾ ਦੀ ਕਲਪਨਾ ਜ਼ਰੂਰੀ ਸੀ। ਆਤਮਾ ਦੀ ਕਲਪਨਾ ਤੋਂ ਬਗੈਰ ਭਾਵੀ ਦਾ ਫਲਸਫਾ ਚੱਲ ਨਹੀਂ ਸੀ ਸਕਦਾ। ਜਦ ਬੁੱਧ ਧਰਮ ਨੇ ਹਿੰਦੂ ਧਰਮ ਦੀਆਂ ਜੜ੍ਹਾਂ ਹਿਲਾਈਆਂ ਤਾਂ ਹਿੰਦੂ ਪਜਾਰੀਆਂ ਨੇ ਆਦਿ ਸ਼ੰਕਰਾਚਾਰੀਆ ਦੀ ਅਗਵਾਈ 'ਚ 84 ਲੱਖ ਜੂਨਾਂ, ਆਤਮਾ, ਪੁਨਰ ਜਨਮ ਦਾ ਸਿਧਾਂਤ ਪੇਸ਼ ਕੀਤਾ। ਨਾਲ ਹੀ ਬੁੱਧ ਧਰਮ 'ਤੇ ਹਿੰਸਕ ਹਮਲੇ ਕਰਕੇ ਬੋਧੀਆਂ ਦਾ ਭਿਆਨਕ ਕਤਲੇਆਮ ਕੀਤਾ ਅਤੇ ਬੋਧੀ ਮੱਠ ਤਬਾਹ ਕਰ ਦਿੱਤੇ। ਬੁੱਧ ਧਰਮ ਨੂੰ ਭਾਰਤ 'ਚੋਂ ਬਾਹਰ ਕੱਢਣ ਤੋਂ ਬਾਅਦ ਹਿੰਦੂ ਰਾਜਿਆਂ ਦੀ ਮਦਦ ਨਾਲ ਬ੍ਰਾਹਮਣਾਂ ਨੇ ਇਸ ਸਿਧਾਂਤ ਦਾ ਐਨੇ ਜੋਰ ਨਾਲ ਪ੍ਰਚਾਰ ਕੀਤਾ (ਜੋ ਅੱਜ ਵੀ ਜਾਰੀ ਹੈ) ਕਿ ਭਾਰਤੀ ਹਿੰਦੂ ਪੂਰੀ ਤਰ੍ਹਾਂ ਇਸ ਸਿਧਾਂਤ ਦੀ ਜਕੜ 'ਚ ਆਕੇ ਪੂਰੀ ਤਰ੍ਹਾਂ ਕਿਸਮਤਵਾਦੀ ਬਣ ਗਏ। ਲੋਕਾਂ ਦੀ ਇਸ ਮਨੋ-ਦਿਸ਼ਾ ਅੱਜ Converted f

No comments:

Post a Comment