ਗੱਲਾਂ ਕਰਦੇ। ਬਿਨਾਂ ਕਿਸੇ ਦੀ ਆਗਿਆ ਜਾਂ ਸਿੱਖਿਆ ਦੇ ਇਹ ਲੋਕਾਂ ਨੂੰ ਉਪਦੇਸ਼ ਦੇਣ ਲੱਗ ਜਾਂਦੇ। ਸੰਸਾਰ ਮਾਲਕ ਨੇ ਮੈਨੂੰ ਇਹ ਹੁਕਮ ਦਿੱਤਾ ਹੈ, ਉਨ੍ਹਾਂ ਦਾ ਮੂਲ ਮੰਤਰ ਸੀ। ਇਹ ਰਾਜਨੀਤੀ ਵਿੱਚ ਹਿੱਸਾ ਲੈਂਦੇ। ਰਾਜਿਆਂ ਦੇ ਘੋਰ ਪਾਪਾਂ ਅਤੇ ਪੁਰੋਹਿਤ ਜਾਤੀ ਦੇ ਆਲਸ ਦੀ ਨਿੰਦਿਆ ਕਰਦੇ। ਉਹ ਕਹਿੰਦੇ ਕਿ ਅਮੀਰ ਲੋਕ, ਗਰੀਬ ਦਾ ਖੂਨ ਚੂਸਦੇ ਹਨ, ਜਿਸ ਤੋਂ ਜਿਹੋਵਾ (ਰੱਬ) ਨੂੰ ਸਖਤ ਘ੍ਰਿਣਾ ਹੈ। ਜਿੱਥੇ ਜਿੱਥੇ ਵੀ ਯਹੂਦੀ ਲੋਕ ਗਏ, ਇਹ ਵਿਚਾਰ ਵੀ ਉਨ੍ਹਾਂ ਦੇ ਨਾਲ ਹੀ ਸੰਸਾਰ ਵਿੱਚ ਖਿੰਡ ਗਏ। ਜਦੋਂ ਯਹੂਦੀ ਪੈਗੰਬਰ ਸਭ ਥਾਂ ਇੱਕ ਈਸ਼ਵਰ ਅਤੇ ਸਦਭਾਵਨਾ ਦਾ ਪ੍ਰਚਾਰ ਕਰ ਰਹੇ ਸਨ। ਉਦੋਂ ਯੂਨਾਨ ਦੇ ਫਿਲਾਸਫਰ ਮਨੁੱਖਤਾ ਨੂੰ ਬੌਧਿਕ ਜਗਿਆਸਾ ਦੇ ਨਵੇਂ ਢੰਗ ਸਿਖਾ ਰਹੇ ਸਨ। ਯੂਨਾਨੀ, ਆਰੀਅਨ ਜਾਤੀ ਦੀ ਹੀ ਇੱਕ ਸ਼ਾਖਾ ਸਨ। ਇੱਕ ਹਜ਼ਾਰ ਈਸਾ ਪੂਰਵ ਤੋਂ ਪਹਿਲਾਂ ਯੂਨਾਨੀਆਂ ਦੇ ਮਹਾਂਕਾਵਿ ਉਡੀਸੀਅਸ ਤੋਂ ਪਤਾ ਚੱਲਦਾ ਹੈ ਕਿ ਉਹ ਉਦੋਂ ਅਜੇ ਪਛੜੀ ਹਾਲਤ Àਿੱਚ ਹੀ ਸਨ। 700 ਈ.ਪੂ. ਯੂਨਾਨੀ ਨਗਰਾਂ ਦਾ ਵਪਾਰ ਅਤੇ ਮਹੱਤਤਾ ਵਧਣ ਲੱਞੀ। ਗਿਆਨ ਪ੍ਰਾਪਤੀ ਅਤੇ ਜੀਵਨ ਰਹੱਸਾਂ ਨੂੰ ਜਾਨਣ ਲਈ ਹੁਣ ਹੋਰ ਲੋਕ ਵੀ ਯਤਨਸ਼ੀਲ ਸਨ ਜਦੋਂ ਕਿ ਪਹਿਲਾਂ ਗਿਆਨ 'ਤੇ ਸਿਰਫ ਪ੍ਰੋਹਿਤਾਂ ਦਾ ਹੀ ਅਧਿਕਾਰ ਸੀ। ਉਸ ਸਮੇਂ ਭਾਰਤ ਵਿੱਚ ਗੌਤਮ ਬੁੱਧ ਅਤੇ ਚੀਨ ਵਿੱਚ ਕਾਨਫੂਨਸ ਅਤੇ ਲਾਓ ਤੁਸੀ ਆਪਣਾ ਗਿਆਨ ਬਿਖੇਰ ਰਹੇ ਸਨ। ਉਸ ਵੇਲੇ ਏਥਨਜ਼ ਤੋਂ ਲੈ ਕੇ ਸ਼ਾਂਤ ਮਹਾਂਸਾਗਰ ਤੱਕ ਮਨੁੱਖੀ ਦਿਮਾਗ ਵਿੱਚ ਬੇਹੱਦ ਖਲਬਲੀ ਮੱਚੀ ਹੋਈ ਸੀ ਜਾਂ ਇਉਂ ਕਹਿ ਸਕਦੇ ਹੋ ਕਿ ਦੋ ਹਜ਼ਾਰ ਸਾਲ ਦਾ ਬਬਪਨਾ ਤਿਆਗ ਕੇ ਮਨੁੱਖਤਾ ਜਵਾਨੀ 'ਚ ਪੈਰ ਧਰ ਰਹੀ ਸੀ। 400 ਈ.ਪੂ. ਯੂਨਾਨ ਦਾ ਫਿਲਾਸਫਰ ਸੁਕਰਾਤ ਇਸ ਲਈ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਸੀ ਕਿਉਂਕਿ ਦੇਵੀ ਦੇਵਤਿਆਂ ਅਤੇ ਫਜ਼ੂਲ ਰਸਮਾਂ ਦਾ ਖੰਡਨ ਕਰ ਰਿਹਾ ਸੀ। 399 ਈ.ਪੂ. 'ਚ ਉਸ ਨੂੰ ਨੌਜਵਾਨਾਂ ਨੂੰ ਭੜਕਾਉਣ ਦੇ ਦੋਸ਼ 'ਚ ਜ਼ਹਿਰ ਦਾ ਪਿਆਲਾ ਪੀਣਾ ਪਿਆ। ਉਸ ਦੇ ਚੇਲੇ ਅਫਲਾਤੂਨ (ਪਲੈਟੋ) ਨੇ ਰੀਪਬਲਿਕਨ ਨਾਮੀ ਗ੍ਰੰਥ ਦੀ ਰਚਨਾ ਕੀਤੀ। ਅਰਸਤੂ ਨੇ ਇਸ ਵਿੱਚ ਲੋਕਤੰਤਰ ਦੀ ਕਲਪਨਾ ਕੀਤੀ।
ਗੌਤਮ ਬੁੱਧ
600 ਈ.ਪੂ. ਭਾਰਤ 'ਚ ਹਿਮਾਲਾ ਦੀਆਂ ਢਲਵਾਣਾ ਹੇਠ ਨੇਪਾਲ 'ਚ ਗੌਤਮ ਬੁੱਧ ਦਾ ਜਨਮ ਹੋਇਆ। ਉਸ ਵੇਲੇ ਬ੍ਰਾਹਮਣਾਂ ਦਾ ਬੋਲਬਾਲਾ ਸੀ ਅਤੇ ਕਸ਼ੱਤਰੀ ਹਾਰ ਗਏ ਸਨ। ਇਸ ਲਈ ਗੌਤਮ ਬੁੱਧ ਨੇ ਬ੍ਰਾਹਮਣਵਾਦ ਦੀ ਹਾਰ ਲਈ ਸਿਧਾਂਤ ਖੋਜਣ ਲਈ ਉਸ ਵੇਲੇ ਦੀ ਚਲਦੀ ਰੀਤ ਅਨੁਸਾਰ ਤਪੱਸਿਆ ਦਾ ਮਨ ਬਣਾਇਆ। ਗੌਤਮ ਬੁੱਧ ਨੇ ਜੰਗਲ 'ਚ ਸਰੀਰ ਨੂੰ ਘੋਰ ਕਸ਼ਟ ਦਿੱਤੇ। ਇੱਕ ਦਿਨ ਉਹ ਭੁੱਖਾ ਤਿਹਾਇਆ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਸਮਝ ਆ ਗਈ ਕਿ
Thursday, August 18, 2011
Subscribe to:
Post Comments (Atom)
No comments:
Post a Comment