Thursday, August 18, 2011

rab da yabb 34

ਜਿੱਤਣ ਤੋਂ ਬਾਅਦ ਰਾਜਾ ਅਸ਼ੋਕ ਨੇ ਅਹਿੰਸਾ ਦਾ ਰਾਹ ਅਖਤਿਆਰ ਕੀਤਾ। ਉਸ ਦੀ ਮੌਤ ਦੇ ਸਿਰਫ ਦੋ ਸੌ ਸਾਲ ਬਾਅਦ ਹੀ ਉੱਚ ਬ੍ਰਾਹਮਣ ਵਰਗ ਨੇ ਬੁੱਧ ਧਰਮ ਦੇ ਪ੍ਰਭਾਵ ਨੂੰ ਨਸ਼ਟ ਕਰ ਦਿੱਤਾ। ਫਿਰ ਪੁਰਾਣੇ ਬ੍ਰਾਹਮਣਵਾਦ ਦਾ ਬੋਲਬਾਲਾ ਹੋ ਗਿਆ। ਬੁੱਧ ਧਰਮ ਚੀਨ, ਜਾਪਾਨ ਆਦਿ ਦੇਸ਼ਾਂ ਦਾ ਧਰਮ ਬਣ ਕੇ ਰਹਿ ਗਿਆ।
ਨਿੱਜੀ ਸੰਪਤੀ ਬਣਾਉਣ ਦਾ ਰਿਵਾਜ ਉਦੋਂ ਹੀ ਚਾਲੂ ਹੋਇਆ ਜਦੋਂ ਮਨੁੱਖ ਪੈਦਾਵਾਰ ਕਰਕੇ ਕੁੱਝ ਵਾਧੂ ਬਚਾਉਣ 'ਚ ਕਾਮਯਾਬ ਹੋਣ ਲੱਗਿਆ। ਪੱਥਰ ਯੁੱਗ ਦਾ ਕਬੀਲਾ ਸਰਦਾਰ ਆਪਣੀਆਂ ਵਹੁਟੀਆਂ, ਧੀਆਂ, ਹਥਿਆਰਾਂ ਅਤੇ ਜਾਇਦਾਦ ਦੀ ਖਾਤਰ ਲੜਦਾ ਸੀ। ਸ਼ੁਰੂ ਸ਼ੁਰੂ ਵਿੱਚ ਕਿਸੇ ਨੇ ਜੋ ਬਣਾ ਲਿਆ, ਖੋਹ ਲਿਆ, ਕਾਬੂ ਕਰ ਲਿਆ, ਉਹ ਹੀ ਉਸ ਦਾ ਮਾਲਕ ਬਣ ਗਿਆ। ਬਹੁਤ ਦੇਰ ਬਾਅਦ ਇੱਕ ਵਿਚਾਰ ਪੈਦਾ ਹੋਇਆ ਕਿ ਸਾਰੇ ਮਨੁੱਖ ਹੀ ਜਾਇਦਾਦ ਦੇ ਬਰਾਬਰ ਹੱਕਦਾਰ ਹਨ। ਈਸਾ ਮਸੀਹ ਨੇ ਕਿਹਾ ਕਿ ਊਠ ਸੂਈ ਦੇ ਨੱਕੇ ਵਿੱਚਦੀ ਤਾਂ ਲੰਘ ਸਕਦਾ ਹੈ ਪਰ ਬਹੁਤੀ ਜਾਇਦਾਦ ਵਾਲਾ (ਸਰਮਾਏਦਾਰ) ਸਵਰਗ 'ਚ ਨਹੀਂ ਜਾ ਸਕਦਾ। 900 ਸਾਲ ਬਾਅਦ ਈਸਾਈ ਜਗਤ 'ਚ ਮਨੁੱਖ ਦੇ ਕਬਜੇ ਵਾਲੀ ਜਾਇਦਾਦ ਦੇ ਖਿਲਾਫ ਅੰਦੋਲਨ ਹੋਇਆ। 1917 ਦਾ ਰੂਸੀ ਇਨਕਲਾਬ ਨਿੱਜੀ ਜਾਇਦਾਦ ਦੇ ਖਿਲਾਫ ਇੱਕ ਸਿਖਰਲਾ ਅੰਦੋਲਨ ਸੀ। ਬੇਸ਼ੱਕ ਉਹ ਕੁਝ ਕਾਰਨਾਂ ਕਰਕੇ (ਸਾਮਰਾਜ, ਅਮਰੀਕਾ ਦੀਆਂ ਮੁੱਖ ਸਾਜਿਸ਼ਾਂ ਕਰਕੇ) 70 ਸਾਲ ਬਾਅਦ ਬਿਖਰ ਗਿਆ ਪਰ ਇਸ ਨੇ ਸੰਸਾਰ ਨੂੰ ਇੱਕ ਨਹੀਂ ਦਿਸ਼ਾ ਪ੍ਰਦਾਨ ਕੀਤੀ ਕਿ ਇਨਸਾਨ ਦੀ ਆਦਰਸ਼ ਹੋਣੀ ਸਾਰੇ ਸੰਸਾਰ 'ਚ ਏਕਤਾ ਇਨਸਾਨੀ ਬਰਾਬਰੀ ਨਾਲ ਹੀ ਹੋ ਸਕਦੀ ਹੈ।
ਸਮੇਂ ਦਾ ਇਤਿਹਾਸ
ਕਾਰਨ ਅਤੇ ਕਾਰਜ ਦਾ ਨਿਯਮ ਅਟੱਲ ਹੈ। ਹਰ ਘਟਨਾ ਪਿੱਛੇ ਕੁਦਰਤ ਦਾ ਕੋਈ ਨਾ ਕੋਈ ਨਿਯਮ ਜ਼ਰੂਰ ਹੁੰਦਾ ਹੈ। ਇਹ ਨਿਯਮ ਨਾ ਹੀ ਕਿਸੇ ਸ਼ਕਤੀ (ਰੱਬ) ਦੇ ਬਣਾਏ ਹਨ ਅਤੇ ਨਾ ਹੀ ਕੋਈ ਸ਼ਕਤੀ ਇਨ੍ਹਾਂ ਨੂੰ ਖਤਮ ਕਰ ਸਕਦੀ ਹੈ। ਕੁਦਰਤ ਦੇ ਇਹ ਨਿਯਮ ਪਦਾਰਥ ਦੇ ਸੁਭਾਅ ਅਨੁਸਾਰ ਅਰਬਾਂ-ਖਰਬਾਂ ਸਾਲਾਂ 'ਚ ਖੁਦ-ਬ-ਖੁਦ ਬਣਦੇ ਹਨ। ਸੰਸਾਰ ਵਿੱਚ ਅਜਿਹਾ ਕੋਈ ਪਦਾਰਥ ਨਹੀਂ, ਜਿਸ ਦਾ ਜਨਮ ਅਤੇ ਮੌਤ ਨਾ ਹੋਵੇ। ਮਾਦਾ (ਪਦਾਰਥ) ਨਾ ਪੈਦਾ ਹੁੰਦਾ ਹੈ ਅਤੇ ਨਾ ਖਤਮ ਕੀਤਾ ਜਾ ਸਕਦਾ ਹੈ। ਇਹ ਸਦੀਵੀ ਹੈ ਅਤੇ ਪਰਿਵਾਰਤਨ ਹੀ ਮਾਦੇ ਦਾ ਅਸਲ ਸੱਚ ਹੈ।
ਅਸੀਮ ਬ੍ਰਹਿਮੰਡ : ਬ੍ਰਹਿਮੰਡ ਅਸੀਮ ਹੈ। ਇਸ ਦੀ ਕੋਈ ਸੀਮਾ ਨਹੀਂ। ਬ੍ਰਹਿਮੰਡ ਦੀ ਸੀਮਾ ਦਾ ਭਾਵ ਹੈ ਕਿਸੇ ਹੋਰ ਮਾਦੇ ਦੀ ਹੋਂਦ। ਹਰੇਕ ਵਸਤੂ ਦੇ ਕਣ ਕੁਝ ਬਲਾਂ ਅਧੀਨ ਕੰਮ ਕਰਦੇ

No comments:

Post a Comment