Friday, August 19, 2011

rabb da yaab 9

ਵੱਚ 152 ਦੇਵੀ ਦੇਵਤਿਆਂ ਦੀ ਕਲਪਨਾ ਕੀਤੀ ਗਈ ਹੈ। ਸਭ ਤੋਂਂ ਪਹਿਲਾਂ ਮਨੁੱਖ ਨੇ ਕੁਦਰਤੀ ਆਫਤਾਂ ਤੋਂ ਭੈਅਭੀਤ ਹੋ ਕੇ ਇਨ੍ਹਾਂ ਅੱਗੇ ਗਿੜਗਿੜਾਉਣਾ ਸ਼ੁਰੂ ਕੀਤਾ। ਅਸਮਾਨ 'ਚ ਚਮਕਦੀ ਬਿਜਲੀ, ਤੇਜ ਮੀਂਹ, ਗੜ੍ਹੇ, ਹਨੇਰੀ, ਤੂਫਾਨ, ਭੁਚਾਲ, ਹੜ੍ਹ, ਜੰਗਲ ਦੀ ਅੱਗ ਦਾ ਵਰਤਾਰਾ ਜਦ ਮਨੁੱਖ ਦੀ ਸਮਝ 'ਚ ਨਾ ਆਉਂਦਾ ਤਾਂ ਉਹ ਇਨ੍ਹਾਂ ਅੱਗੇ ਅਰਦਾਸਾਂ ਕਰਦਾ। ਅੱਜ ਵਿਗਿਆਨਕ ਸੂਝ ਕਾਰਨ ਮਨੁੱਖ ਇਨ੍ਹਾਂ ਆਫਤਾਂ ਦੇ ਕਾਰਨਾਂ ਨੂੰ ਸਮਝਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਧਰਮ ਦਾ ਜਨਮ ਅਗਿਆਨ 'ਚੋਂ ਹੋਇਆ । ਜਿਸ ਮਕਾਨ ਦੀ ਨਹੀਂ ਦੀ ਇੱਟ ਹੀ ਟੇਢੀ ਧਰੀ ਜਾਵੇ ਤਾਂ ਉਸ ਦੀ ਬਾਕੀ ਉਸਾਰੀ ਬਾਰੇ ਅਸੀਂ ਖੁਦ ਹੀ ਕਲਪਨਾ ਕਰ ਸਕਦੇ ਹਾਂ। ਅਗਿਆਨ 'ਚੋਂ ਧਰਮ ਦੀ ਉਤਪਤੀ ਮਨੁੱਖ ਦੀ ਜਗਿਆਸਾ (ਜਾਨਣ ਦੀ ਤਾਂਘ) ਦਾ ਹੀ ਨਤੀਜਾ ਸੀ। ਅੱਜ ਜਿਹੜੇ ਦੇਵ ਪੁਰਸ਼ ਇਹ ਕਹਿੰਦੇ ਹਨ ਕਿ ਧਰਮ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਜਾਂ ਕਿ ਧਰਮ ਵਿਸ਼ਵਾਸ਼ ਉੱਪਰ ਆਧਾਰਿਤ ਹੈ, ਉਹ 40 ਹਜ਼ਾਰ ਵਰ੍ਹੇ ਪਹਿਲਾਂ ਵਾਲੇ ਆਦਿ ਮਨੁੱਖ ਦੇ ਪੱਧਰ 'ਤੇ ਹੀ ਵਿਚਰ ਰਹੇ ਹਨ। ਬੇਸ਼ੱਕ ਝੂਠੀਆਂ ਅਤੇ ਨਿਰ ਆਧਾਰ ਕਲਪਨਾਵਾਂ ਕਾਰਨ ਆਦਿ ਮਨੁੱਖ ਮੁਆਫੀ ਦੇ ਕਾਬਲ ਨਹੀਂ ਸੀ, ਪਰ ਅੱਜ ਦੇ ਵਿਗਿਆਨਕ ਯੁੱਗ 'ਚ ਉਨ੍ਹਾਂ ਝੂਠੀਆਂ ਕਲਪਨਾਵਾਂ ਦਾ ਆਨੰਦ ਮਾਨਣ ਵਾਲਾ ਆਧੁਨਿਕ ਮਨੁੱਖ ਤਾਂ ਕਿਵੇਂ ਵੀ ਮੁਆਫੀ ਦੇ ਕਾਬਲ ਨਹੀਂ ਅਤੇ ਸਜ਼ਾ ਦਾ ਹੱਕਦਾਰ ਹੈ। ਗੌਤਮ ਬੁੱਧ ਦੇ ਸ਼ਬਦਾਂ (26 ਸੌ ਸਾਲ ਪਹਿਲਾਂ) ਵਿੱਚ 'ਮਨੁੱਖ ਨੂੰ ਆਪਣਾ ਦੀਪਕ ਆਪ ਬਨਣਾ ਚਾਹੀਦਾ ਹੈ। ਵਿਚਾਰਵਾਨ ਮਨੁੱਖ ਨੂੰ ਹਰ ਸਮੇਂ ਗਿਆਨ ਦੀਆਂ ਅੱਖਾਂ ਖੋਲ੍ਹ ਕੇ ਚੱਲਣ ਦੀ ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਸੁਣੀ-ਸੁਣਾਈ ਗੱਲ, ਬਿਨਾਂ ਕਿਸੇ ਪਰਖ-ਪੜਚੋਲ ਦੇ ਸਿਰਫ ਮੂਰਖ ਹੀ ਮੰਨ ਸਕਦੇ ਹਨ।' ਇਸ ਤਰ੍ਹਾਂ ਵਿਗਿਆਨਕ ਵਿਧੀ ਰਾਹੀਂ ਪਰਖ ਦੇ ਆਧਾਰ 'ਤੇ ਜਿਸ ਚੀਜ਼ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ, ਉਸ ਚੀਜ਼ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਧਰਮ ਦੇ ਖੇਤਰ 'ਚ ਆਉਂਦੀਆਂ ਚੀਜ਼ਾਂ ਰੱਬ, ਆਤਮਾ, ਪੁਨਰ ਜਨਮ, ਨਰਕ, ਸਵਰਗ, ਧਰਮ ਰਾਜ, ਯਮਦੂਤ (ਫਰਿਸ਼ਤੇ) ਆਦਿ ਦੀ Converted from Satluj to Unicode

No comments:

Post a Comment