Thursday, August 18, 2011

rab da yabb 42

ਪੁਜਾਰੀ ਲੋਕ ਆਤਮਾ ਕਹਿੰਦੇ ਹਨ। ਇਹ ਹੀ ਮਨ ਅਤੇ ਇਹ ਹੀ ਚੇਤਨਾ ਹੈ। ਆਤਮਾ, ਪ੍ਰਮਾਤਮਾ ਦੀ ਪ੍ਰਾਪਤੀ ਇਸ ਲਈ ਨਹੀਂ ਹੁੰਦੀ ਕਿਉਂਕਿ ਇਨ੍ਹਾਂ ਦੀ ਹੋਂਦ ਹੈ ਹੀ ਨਹੀਂ। ਪਦਾਰਥ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੂਰਜ ਤੋਂ ਗਰਮੀ (ਕਾਰਬਨ) ਲੈ ਕੇ ਰੁੱਖ ਮੌਲਦੇ ਹਨ। ਇਨ੍ਹਾਂ ਰੁੱਖਾਂ ਦੇ ਸੁੱਕ ਜਾਣ 'ਤੇ ਅੱਗ ਲਾਉਣ ਪਿੱਛੋਂ ਸੁਆਹ ਬਣ ਜਾਂਦੀ ਹੈ। ਇਸ ਤਰ੍ਹਾਂ ਕਾਰਬਨ ਫਿਰ ਹਵਾ ਵਿੱਚ ਰਲ ਜਾਂਦੀ ਹੈ। ਆਮ ਆਸਤਿਕ ਕਹਿ ਸਕਦੇ ਹਨ ਕਿ ਲੱਕੜ ਖਤਮ ਹੋ ਗਈ। ਅਸਲ ਵਿੱਚ ਖਤਮ ਕੁਝ ਵੀ ਨਹੀਂ ਹੋਇਆ। ਸਿਰਫ ਪਦਾਰਥ ਦਾ ਰੂਪ ਬਦਲਿਆ ਹੈ, ਕਿਆਮਤ (ਪਰਲੋ) ਵਾਲੀ ਕਲਪਨਾ ਇਸੇ ਲਈ ਗਲਤ ਹੈ ਕਿਉਂਕਿ ਪਦਾਰਥ ਖਤਮ ਹੋ ਹੀ ਨਹੀਂ ਸਕਦਾ। ਇਸ ਦੇ ਰੂਪ ਬਦਲਦੇ ਰਹਿਣਗੇ ਅਤੇ ਇਹ ਹਮੇਸ਼ਾ ਬ੍ਰਹਿਮੰਡ ਵਿੱਚ ਮੌਜ਼ੂਦ ਰਹੇਗਾ। ਸ਼ੂਨਯ 'ਚੋਂ ਨਾ ਕੋਈ ਪਦਾਰਥ ਪੈਦਾ ਹੋ ਸਕਦਾ ਹੈ ਅਤੇ ਨਾ ਹੀ ਪਦਾਰਥ ਨੂੰ ਖਤਮ ਕਰਕੇ ਸ਼ੂਨਯ (ਜ਼ੀਰੋ) ਕੀਤਾ ਜਾ ਸਕਦਾ ਹੈ। ਮਨੁੱਖ ਦੀ ਹਰ ਕਲਪਤਾ ਨੂੰ ਸੱਚੀ ਨਹੀਂ ਕਿਹਾ ਜਾ ਸਕਦਾ। ਅਨੇਕਾਂ ਕਲਪਨਾਵਾਂ ਸਮਾਂ ਆਉਣ 'ਤੇ ਝੂਠੀਆਂ ਸਿੱਧ ਹੋਈਆਂ ਹਨ। ਸੌ ਸਾਲ ਪਹਿਲਾਂ ਚੇਚਕ ਰੋਗ ਦੇ ਸਬੰਧ ਵਿੱਚ ਸ਼ੀਤਲਾ ਮਾਤਾ ਦੀ ਕਰੋਪੀ ਦੀ ਕਲਪਨਾ ਕੀਤੀ ਗਈ। ਪਰ ਵਿਗਿਆਨ ਨੇ ਸ਼ੀਤਲਾ ਮਾਤਾ ਵਾਲੀ ਕਲਪਨਾ ਨੂੰ ਝੂਠੀ ਸਿੱਧ ਕਰ ਦਿੱਤਾ ਹੈ। ਇਸੇ ਤਰ੍ਹਾਂ ਕੋਹੜ, ਤਪਦਿਕ, ਪੋਲੀਓ ਆਦਿ ਬਿਮਾਰੀਆਂ ਅੱਜ ਵਿਗਿਆਨ ਦੀ ਵਜ੍ਹਾ ਨਾਲ ਖਤਮ ਹੋਣ ਕਿਨਾਰੇ ਹਨ। ਕਿਸੇ ਸਮੇਂ ਮਨੁੱਖ ਨੇ ਸੱਪ ਦੀ ਮਣੀ (ਨਾਗਮਣੀ) ਦੀ ਕਲਪਨਾ ਕੀਤੀ ਪਰ ਅੱਜ ਵਿਗਿਆਨ ਨੂੰ ਸੱਪ ਦੀ ਹਰੇਕ ਜਾਤੀ ਦਾ ਗਿਆਨ ਹੈ ਕਿ ਕਿਸੇ ਸੱਪ ਦੇ ਮਣੀ ਨਹੀਂ ਹੁੰਦੀ। ਸੱਪ ਦੇ ਬੀਨ 'ਤੇ ਮੇਲ੍ਹਣ ਦੀ ਝੂਠੀ ਕਲਪਨਾ ਲੋਕ ਅੱਜ ਵੀ ਕਰ ਰਹੇ ਹਨ ਜਦੋਂ ਕਿ ਸੱਪ ਦੇ ਕੰਨ ਨਹੀਂ ਹੁੰਦੇ ਅਤੇ ਉਹ ਸੁਣ ਨਹੀਂ ਸਕਦਾ।
ਰੱਬ ਅਤੇ ਕੁਦਰਤ
ਪ੍ਰਕਿਰਤੀ ਦੇ ਨਿਯਮ ਕਰੋੜਾਂ ਸਾਲਾਂ 'ਚ ਆਪਣੇ ਆਪ ਬਣੇ। ਸੂਰਜ ਦਾ ਆਪਣੀ ਧੁਰੀ ਦੁਆਲੇ ਘੁੰਮਣਾ ਅਤੇ ਹੀਲੀਅਮ ਗੈਸ ਰਾਹੀਂ ਲਗਾਤਾਰ ਬਲਣਾ, ਧਰਤੀ ਸਮੇਤ ਨੌਂ ਗ੍ਰਹਿਆਂ ਦਾ ਸੂਰਜ ਦੁਆਲੇ ਮਿੱਥੇ ਵਕਤ ਅਨੁਸਾਰ ਘੁੰਮਦੇ ਰਹਿਣਾ, ਧਰਤੀ ਦੀ ਗੁਰੂਤਾ ਖਿੱਚ ਕਾਰਨ ਚੀਜਾਂ ਦਾ ਹੇਠਾਂ ਵੱਲ ਡਿੱਗਣਾ, ਪਾਣੀ ਦਾ ਨਿਵਾਣ ਵੱਲ ਜਾਣਾ, ਇਹ ਸਭ ਕੁਦਰਤੀ ਨਿਯਮ ਹਨ ਅਤੇ ਕਿਸੇ ਨੇ ਨਹੀਂ ਬਣਾਏ। ਇਨ੍ਹਾਂ ਨਿਯਮਾਂ ਦੇ ਉਲਟ ਕੋਈ ਗੈਬੀ ਸ਼ਕਤੀ ਜਾਂ ਕਰਾਮਾਤ ਨਹੀਂ ਹੋ ਸਕਦੀ। ਪਾਣੀ ਨੂੰ ਨਿਵਾਣ ਵੱਲ ਜਾਣੋਂ ਨਹੀਂ ਰੋਕਿਆ ਜਾ ਸਕਦਾ। ਹਾਂ, ਮਨੁੱਖ ਆਪਣੀ ਅਕਲ ਨਾਲ ਡੈਮ ਆਦਿ ਬਣਾ ਕੇ ਉਸ ਨੂੰ ਫਾਇਦੇ ਲਈ ਜ਼ਰੂਰ ਵਰਤ ਸਕਦਾ ਹੈ। ਜਲਘਰ ਬਣਾ ਕੇ ਮਸ਼ੀਨਾਂ ਰਾਹੀਂ ਪਾਣੀ ਉਚਾਈ 'ਤੇ ਭੇਜ ਸਕਦਾ ਹੈ ਪਰ ਪਾਣੀ ਨੇ ਫਿਰ ਵੀ ਆਉਣਾ ਨਿਵਾਣ ਵੱਲ ਹੀ ਹੈ। ਕੋਈ ਕਰਾਮਾਤੀ ਬਾਬਾ ਪਾਣੀ ਨੂੰ ਉਚਾਈ ਵੱਲ ਨਹੀਂ ਤੋਰ ਸਕਦਾ। ਕੁਦਰਤੀ ਆਫਤਾਂ ਵਿੱਚ

No comments:

Post a Comment