ਬਿਮਾਰੀਆਂ ਵੀ ਸ਼ਾਮਿਲ ਹਨ। ਮਨੁੱਖ ਨੇ ਖੋਜ ਕਰਕੇ ਚੇਚਕ, ਪੋਲੀਓ, ਕੋਹੜ ਆਦਿ ਬਾਮਰੀਆਂ 'ਤੇ ਕਾਬੂ ਪਾ ਲਿਆ ਹੈ। ਡੈਮ ਬਣਾ ਕੇ ਹੜ੍ਹਾਂ ਦੀ ਸਮੱਸਿਆ ਹੱਲ ਕਰ ਲਈ ਹੈ। ਅਸਮਾਨੀ ਬਿਜਲੀ ਤੋਂ ਬਚਣ ਦੇ ਉਪਾਅ ਖੋਜ ਲਏ ਹਨ। ਰੇਤਲੇ ਟਿੱਬੇ ਕਰਾਹ ਕੇ ਹਨੇਰ੍ਹੀਆਂ ਆਉਣੀਆਂ ਘੱਟ ਕਰ ਦਿੱਤੀਆਂ ਹਨ। ਇਹ ਸਭ ਵਿਗਿਆਨ ਕਾਰਨ ਹੀ ਹੋ ਰਿਹਾ ਹੈ। ਪਰ ਪੂਜਾ, ਪਾਠ ਅਤੇ ਡਰ ਸਭ ਅਗਿਆਨ ਕਾਰਨ ਹੋ ਰਿਹਾ ਹੈ। ਆਸਤਿਕ ਕਹਿੰਦੇ ਹਨ ਕਿ ਰੱਬ ਸਰਬ ਸ਼ਕਤੀਮਾਨ ਦਿਆਲੂ ਅਤੇ ਸਰਬ ਵਿਆਪਕ ਹੈ, ਕਣ ਕਣ 'ਚ ਹੋਣ ਦਾ ਦਾਅਵਾ ਅਜੇ ਵੀ ਕੀਤਾ ਜਾਂਦਾ ਹੈ। ਜੇ ਰੱਬ ਸਰਬ ਵਿਆਪਕ ਹੈ ਤਾਂ ਫਿਰ ਇਹ ਧਾਰਮਿਕ ਸਥਾਨ ਕਿਉਂ ਉਸਾਰੇ ਜਾ ਰਹੇ ਹਨ। ਜੇ ਉਹ ਦਿਆਲੂ ਅਤੇ ਸਭ ਦੇ ਦੁੱਖ ਹਰਨ ਵਾਲਾ ਹੈ ਤਾਂ ਫਿਰ ਉਸ ਨੇ ਇਹ ਦੁਨੀਆਂ ਕਿਉਂ ਬਣਾਈ, ਜਿਸ ਵਿੱਚ ਦੁੱਖ ਪੀੜਾ, ਘ੍ਰਿਣਾ ਅਤੇ ਕਾਣੀ ਵੰਡ ਹੈ।
ਪੁਰਾਤਨ ਕਾਲ ਵਿੱਚ ਮਨੁੱਖ ਦੇਵੀ ਦੇਵਤਿਆਂ ਦੀ ਪੂਜਾ ਕਰਿਆ ਕਰਦਾ ਸੀ। ਪਹਿਲਾਂ ਉਹ ਧਰਤੀ ਨੂੰ ਔਰਤ (ਦੇਵੀ) ਦੇ ਰੂਪ ਵਿੱਚ ਚਿਤਵ ਕੇ ਇਸ ਦੀ ਪੂਜਾ ਕਰਦਾ ਸੀ। ਔਰਤ ਪ੍ਰਧਾਨ ਸਮਾਜ ਤੋਂ ਬਾਅਦ ਜਦ ਆਦਮੀ ਨੇ ਔਰਤ ਪ੍ਰਧਾਨ ਸਮਾਜ ਤੋਂ ਬਾਅਦ ਜਦ ਆਦਮੀ ਨੇ ਔਰਤ ਨੂੰ ਆਪਣੇ ਅਧੀਨ ਕਰ ਲਿਆ ਤਾਂ ਫਿਰ ਆਦਮੀ ਦੀ ਸ਼ਕਲ ਵਾਲੇ ਦੇਵਤਾ ਹੋਂਦ ਵਿੱਚ ਆਉਣ ਲੱਗੇ। ਇੱਕ ਸਮਾਂ ਅਜਿਹਾ ਆਇਆ ਜਦੋਂ ਪੁਰਸ਼ ਜਨਣ ਅੰਗ ਹੀ ਪੂਜੇ ਜਾਣ ਲੱਗੇ। ਅਰਬ ਕਵੀ ਇਸਤਰੀ ਅਤੇ ਪੁਰਸ਼ ਜਨਣ ਅੰਗਾਂ ਦੀ ਪ੍ਰਸੰਸਾ ਵਿੱਚ ਆਪਣੀ ਕਵਿਤਾ ਲਿਖਦੇ ਸਨ। ਨਿਕਾਹ ਦਾ ਅਰਥ ਹੀ ਸੰਭੋਗ ਹੈ ਸ਼ਾਦੀ ਨਹੀਂ। ਫਿਰ ਡਰ ਕਾਰਨ ਹੀ ਹਵਾ, ਅਗਨੀ, ਸੂਰਜ, ਚੰਦ, ਧਰਤੀ ਪਰਬਤ ਅਤੇ ਭਿਆਨਕ ਰੋਗ ਆਦਿ ਦੇਵਤੇ ਬਣਦੇ ਚਲੇ ਗਏ। ਇਸ ਤਰ੍ਹਾਂ ਅਗਲਾ ਪਿਛਲਾ ਜਨਮ ਅਤੇ ਨਰਕ ਸਵਰਗ ਦੀ ਵੀ ਕਲਪਨਾ ਕਰ ਲਈ ਗਈ। ਰੱਬ 'ਚ ਵਿਸ਼ਵਾਸ਼ ਪੈਦਾ ਕਰਨਾ ਅਮੀਰ ਸਮਾਜ ਲਈ ਆਪਣੀ ਅਮੀਰੀ ਕਾਇਮ ਰੱਖਣ ਲਈ ਜ਼ਰੂਰੀ ਹੋ ਗਿਆ। ਇਸ ਦੁਨੀਆਂ ਵਿੱਚ ਸਾਰੇ ਐਸ਼ ਆਰਾਮ ਅਮੀਰ ਅਤੇ ਪ੍ਰੋਹਿਤ (ਸੰਤਾਂ) ਲਈ ਇੱਥੇ ਹੀ, ਮੁਕਤੀ ਗਰੀਬ ਲਈ ਅਗਲੇ ਲੋਕ ਵਿੱਚ। ਰੱਬ ਵਿੱਚ ਵਿਸ਼ਵਾਸ਼ ਤੋਂ ਬਿਨਾ ਨਾ ਬਰਾਬਰੀ ਅਤੇ ਕਾਣੀ ਵੰਡ ਨਹੀਂ ਹੋ ਸਕਦੀ, ਸਾਰੇ ਧਰਮਾਂ ਦਾ ਬੱਸ ਇਹੋ ਹੀ ਆਧਾਰ ਹੈ। ਕੋਈ ਵੀ ਧਰਮ ਆਪਣੇ ਆਪ Converted from Sat
Thursday, August 18, 2011
Subscribe to:
Post Comments (Atom)
No comments:
Post a Comment