Friday, August 19, 2011

rabb da yabb 11

ਦੇਵਤਿਆਂ ਦਾ ਜਨਮ
'ਸਾਰੀ ਉਮਰ ਗੁਜਾਰ ਦੀ ਖੁਦਾ ਕੀ ਤਲਾਸ਼ ਮੇਂ, ਆਪਣੀ ਨਾ ਕੀ ਤਲਾਸ਼ ਯਹੀਂ ਭੂਲ ਹੋ ਗਈ।'
ਮਨੁੱਖੀ ਸੱਭਿਅਤਾ ਦੀ ਉਮਰ ਮਸਾਂ 10 ਕੁ ਹਜ਼ਾਰ ਸਾਲ ਹੈ। ਉਸ ਤੋਂ ਪਹਿਲਾਂ ਮਨੁੱਖ ਆਮ ਪਸ਼ੂਆਂ ਵਰਗਾ ਜਾਨਵਰ ਸੀ। ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਮਨੁੱਖ ਨੇ ਭਾਸ਼ਾਵਾਂ ਦੀ ਕਾਢ ਕੱਢੀ। ਭਾਸ਼ਾਵਾਂ ਦੇ ਨਾਲ ਲਿਪੀਆਂ ਵਿਕਸਤ ਹੋਈਆਂ। ਭੂ ਮੱਧ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਇਲਾਕੇ 'ਚ ਸਿੰਧੂ ਘਾਟੀ, ਚੀਨ 'ਚ ਰਾਂਗਘਾਟੀ, ਇਰਾਕ 'ਚ ਦਜ਼ਲਾ ਫਰਾਤ ਅਤੇ ਮਿਸਰ 'ਚ ਨੀਲ ਨਦੀ ਘਾਟੀ ਮਨੁੱਖੀ ਸੱਭਿਅਤਾਵਾਂ ਦੇ ਵਿਕਾਸ ਦੇ ਮੁੱਖ ਕੇਂਦਰ ਸਨ। ਇਨ੍ਹਾਂ ਸੱਭਿਅਤਾਵਾਂ 'ਚ ਹੀ ਕਲਾਵਾਂ ਦਾ ਜਨਮ ਹੋਇਆ। ਜਿਵੇਂ ਜਿਵੇਂ ਮਨੁੱਖ ਦੀ ਸੋਚ ਵਿਕਸਤ ਹੋਣ ਲੱਗੀ, ਉਸ ਦੇ ਮਨ 'ਚ ਜਗਿਆਸਾ ਪੂਰਨ ਪ੍ਰਸ਼ਨ ਉੱਠਣ ਲੱਗੇ। ਜਿਵੇਂ ਅੱਜ ਡੇਢ ਦੋ ਸਾਲ ਦਾ ਬੱਚਾ ਆਪਣੀ ਜਗਿਆਸਾ ਵੱਸ ਵੱਡਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦਾ ਹੈ, ਉਸ ਸਮੇਂ ਆਦਿ ਮਨੁੱਖ ਦਾ ਵੀ ਇਹੀ ਹਾਲ ਸੀ। ਇਸੇ ਤਰ੍ਹਾਂ ਮਨੁੱਖੀ ਸੱਭਿਅਤਾ ਦੇ ਬਚਪਨ ਵਿੱਚ ਮਨੁੱਖ ਸੂਰਜ, ਚੰਦ, ਤਾਰੇ, ਹਨ੍ਹੇਰੀ, ਅੱਗ, ਹੜ੍ਹ, ਮੀਂਹ ਆਦਿ ਬਾਰੇ ਸੋਚਣ ਲੱਗਾ, ਪਰ ਉਸਦੀ ਬੁੱਧੀ ਅਜੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਜੋਗੀ ਨਹੀਂ ਸੀ। ਭਿਆਨਕ ਆਫਤਾਂ ਕਾਰਨ ਮਨੁੱਖ ਦੇ ਮਨ 'ਚ ਭਿਆਨਕ ਡਰ ਅਤੇ ਸਹਿਮ ਰਹਿਣ ਲੱਗਾ। ਆਦਿ ਮਨੁੱਖ ਦੇ ਮਨੋਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਵਿਗਿਆਨੀਆਂ ਨੂੰ ਕਈ ਮੂਲ ਸੋਮਿਆਂ ਪਸ਼ੂ ਪੰਛੀ ਵੀ ਦੇਵਤਿਆਂ ਦੀ ਸ਼੍ਰੇਣੀ ਵਿੱਚ ਆ ਗਏ। ਸੱਪ ਦੇ ਭੈਅ ਕਾਰਨ ਉਸ ਨੂੰ ਗੁੱਗਾ ਪੀਰ ਕਹਿ ਕੇ ਪੂਜਿਆ ਜਾਣ ਲੱਗਿਆ। ਰੋਮ ਦੀ ਸੱਭਿਅਤਾ ਵਿੱਚ ਜਹੋਵਾ ਨੂੰ ਮੁੱਖ ਦੇਵਤਾ ਮੰਨਿਆ ਗਿਆ। (ਇਹ ਹੀ ਬਾਅਦ 'ਚ ਜਾ ਕੇ ਉਨ੍ਹਾਂ ਦਾ ਰੱਬ ਬਣਿਆ ਅਤੇ ਇੱਥੋਂ ਹੀ ਇੱਕ ਰੱਬ ਦੀ ਸ਼ੁਰੂਆਤ ਹੋਈ) ਚੀਨੀਆਂ ਦੇ ਮੁੱਖ ਦੇਵਤੇ ਧਰਤੀ ਅਤੇ ਆਕਾਸ਼ ਸਨ। ਭਾਰਤ 'ਚ ਵੈਦਿਕ ਆਰੀਅਨਾਂ ਦੇ ਮੁੱਖ ਦੇਵਤੇ ਸੂਰਜ ਅਤੇ ਇੰਦਰ ਸਨ। ਇੰਦਰ ਆਰੀਅਨਾਂ ਦਾ ਪ੍ਰਮੁੱਖ ਯੋਧਾ ਹੀ ਸੀ। ਇੰਦਰ ਨੇ ਮੂਲ ਭਾਰਤੀ ਦਰਾਵਿੜਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਅਤੇ ਰਿਗਵੇਦ ਦੇ ਲਿਖਾਰੀਆਂ ਨੇ ਉਸ ਨੂੰ ਸੁਰਗ ਦੇ ਦੇਵਤੇ ਦਾ ਖਿਤਾਬ ਦਿੱਤਾ। ਇਸੇ ਸਮੇਂ ਆਰੀਅਨ ਸੱਭਿਅਤਾ ਵਿੱਚ ਹੀ ਮਰਨ ਤੋਂ ਬਾਅਦ ਆਤਮਾ ਦਾ ਵਿਚਾਰ ਪ੍ਰਚਲਿਤ ਹੋਇਆ।
Converted from Satluj to Unicode

No comments:

Post a Comment