ਹੋਂਦ ਨੂੰ ਕਿਸੇ ਵੀ ਤਰ੍ਹਾਂ ਸਿੱਧ ਨਹੀਂ ਕੀਤਾ ਜਾ ਸਕਦਾ ਅਤੇ ਇਨ੍ਹਾਂ ਦੀ ਹੋਂਦ ਦਾ ਕੋਈ ਸਬੂਤ ਨਹੀਂ ਹੈ। ਇਸ ਲਈ ਇਹ ਸਿਰਫ ਝੂਠੀਆਂ ਕਲਪਨਾਵਾਂ ਤੋਂ ਵੱਧ ਕੁਝ ਵੀ ਨਹੀਂ। ਕਿਸੇ ਧਰਮ ਦੇ ਸ਼ੁਰੂ ਕਰਨ ਵੇਲੇ ਹੀ ਇਹ ਮੰਨ ਲਿਆ ਜਾਂਦਾ ਹੈ ਕਿ ਧਰਮ ਦੇ ਮੋਢੀ ਦੀ ਰੱਬ ਨਾਲ ਸਿੱਧੀ ਗੱਲਬਾਤ ਸੀ। ਇਹ ਵੀ ਕਿ ਉਹ ਰੱਬ ਦਾ ਆਖਰੀ ਪੈਗੰਬਰ (ਦੂਤ) ਹੈ। ਜਿਵੇਂ ਯਹੂਦੀਆਂ ਦਾ ਮੂਸਾ, ਈਸਾਈਆਂ ਦਾ ਈਸਾ, ਮੁਸਲਮਾਨਾਂ ਦਾ ਹਜ਼ਰਤ ਮੁਹੰਮਦ, ਹਿੰਦੂਆਂ ਦੇ 24 ਅਵਤਾਰ, ਸਿੱਖਾਂ ਦੇ 10 ਗੁਰੂ, ਨਾਮਧਾਰੀਆਂ, ਨਿਰੰਕਾਰੀਆਂ, ਰਾਧਾ ਸੁਆਮੀਆਂ ਦੇ ਅਵਤਾਰ ਆਦਿ। ਹਿੰਦੂ, ਸਿੱਖ ਇੱਕ ਆਖਰੀ ਅਵਤਾਰ ਦੀ ਕਲਪਨਾ ਕਰਦੇ ਹਨ ਕਿ ਜਿਸ ਨੇ ਅਜੇ ਆਉਣਾ ਹੈ। ਉਸ ਨੂੰ ਨਿਹਕਲੰਕ ਅਵਤਾਰ ਕਹਿੰਦੇ ਹਨ।
ਧਰਮ ਹਮੇਸ਼ਾਂ ਨਫਰਤ ਅਤੇ ਭੇਦਭਾਵ ਪੈਦਾ ਕਰਦਾ ਹੈ। ਇੱਕ ਧਰਮ ਦੀ ਸਿੱਖਿਆ ਦੂਜੇ ਲਈ ਅਧਰਮ ਹੈ। ਬੁੱਤ ਪੂਜਾ ਹਿੰਦੂਆਂ ਲਈ ਧਰਮ ਅਤੇ ਮੁਸਲਮਾਨਾਂ ਲਈ ਅਧਰਮ ਹੈ। ਉਹ ਬੁੱਤ ਪੂਜਣ ਵਾਲਿਆਂ ਨੂੰ ਕਾਫਿਰ (ਨਾਸਤਿਕ) ਕਹਿੰਦੇ ਹਨ। ਪਹਿਲਾਂ ਸਿੱਖ ਵੀ ਬੁੱਤ ਪੂਜਾ ਦੇ ਖਿਲਾਫ ਸਨ, ਪਰ ਹੁਣ ਉਹ ਸਭ ਤੋਂ ਵੱਡੇ ਬੁੱਤ ਪੂਜਕ ਹੋ ਨਿੱਬੜੇ ਹਨ। ਮਾੜੀ ਮਸਾਣੀਂ, ਯਾਦਗਾਰਾਂ, ਕਰਾਮਾਤਾਂ ਆਦਿ ਨੂੰ ਮੰਨਣ 'ਚ ਹੁਣ ਸਿੱਖ ਸਭ ਤੋਂ ਅੱਗੇ ਹਨ। ਧਾਰਮਿਕ ਵਿਸ਼ਵਾਸ਼ ਸੱਚਾਈ 'ਤੇ ਆਧਾਰਿਤ ਨਾ ਹੋਣ ਕਾਰਨ ਅੰਨ੍ਹਾ ਹੁੰਦਾ ਹੈ। ਇਹ ਅੰਧਵਿਸ਼ਵਾਸ਼ ਜਲਦੀ ਹੀ ਜਨੂੰਨ (ਪਾਗਲਪਨ) ਦਾ ਰੂਪ ਧਾਰਨ ਕਰ ਲੈਂਦਾ ਹੈ। ਧਾਰਮਿਕ ਪਾਗਲਪਨ ਨੇ ਕਰੋੜਾਂ ਮਨੁੱਖਾਂ ਦੀਆਂ ਜਾਨਾਂ ਲਈਆਂ ਹਨ ਅਤੇ ਅਜੇ ਵੀ ਇਹ ਸਿਲਸਿਲਾ ਜਾਰੀ ਹੈ। ਬਕੌਲ ਸ਼ਾਇਰ “ਬੰਦੇ ਨਾ ਹੋਂਗੇ ਜਿਤਨੇ ਖੁਦਾ ਹੈ ਖੁਦਾਈਂ ਮੇਂ, ਕਿਸ ਕਿਸ ਖੁਦਾ ਕੇ ਸਾਹਮਣੇ ਸੱਜਦਾ ਕਰੇ ਕੋਈ।Converted from
Friday, August 19, 2011
Subscribe to:
Post Comments (Atom)
No comments:
Post a Comment