Thursday, August 18, 2011

rab da yabb 38

ਵੀ ਉਸ ਤੋਂ ਬਾਅਦ ਅਨੇਕਾਂ ਲੋਕਾਂ ਨੇ ਆਪਣੇ ਆਪ ਨੂੰ ਪੈਗੰਬਰ ਕਿਹਾ ਅਤੇ ਕਹੀ ਜਾ ਰਹੇ ਹਨ। ਅਹਿਮਦੀਆਂ ਪੰਥ ਵਾਲੇ ਕਹਿੰਦੇ ਹਨ ਕਿ ਈਸਾ ਮਰੇ ਨਹੀਂ, ਉਹ ਕਸ਼ਮੀਰ 'ਚ ਆ ਕੇ ਵਸ ਗਏ ਸਨ। ਕਸ਼ਮੀਰ 'ਚ ਇੱਕ ਮਸਜਿਦ ਹਜ਼ਰਤ ਵੱਲ ਦੇ ਨਾਂਅ ਨਾਲ ਮਸ਼ਹੂਰ ਹੈ ਕਿਹਾ ਜਾਂਦਾ ਹੈ ਕਿ ਇੱਥੇ ਹਜ਼ਰਤ ਮੁਹੰਮਦ ਦਾ ਵਾਲ ਪਿਆ ਹੈ। ਉਂਝ ਮੁਸਲਮਾਨ ਧਰਮ ਬੁੱਤ ਪੂਜਾ ਦੇ ਸਖਤ ਖਿਲਾਫ ਹੈ। ਪਰ ਇੱਕ ਵਾਲ ਰੱਖ ਕੇ ਮਸਜਿਦ ਵੀ ਬਣਾ ਲੈਂਦਾ ਹੈ।
ਸਿੱਖ ਧਰਮ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਅੱਗੇ ਗੁਰੂ ਬਨਣ 'ਤੇ ਪਾਬੰਦੀ ਲਗਾ ਦਿੱਤੀ। ਪਰ ਨਾਮਧਾਰੀਆਂ 'ਚ ਅਜੇ ਉਹੀ ਰਵਾਇਤ ਚੱਲ ਰਹੀ ਹੈ। ਇਸਾਈ ਹਜ਼ਰਤ ਮੁਹੰਮਦ ਨੂੰ ਅਸਲੀ ਪੈਗੰਬਰ ਨਹੀਂ ਮੰਨਦੇ। ਮੁਹੰਮਦ, ਈਸਾ ਨੂੰ ਰੱਬ ਦਾ ਪੁੱਤਰ ਨਹੀਂ ਮੰਨਦੇ। ਇਸੇ ਤਰ੍ਹਾਂ ਸਾਰੇ ਧਰਮਾਂ ਦੀਆਂ ਆਪੋ ਆਪਣੀਆਂ ਧਾਰਨਾਵਾਂ ਹਨ। ਸਾਰੇ ਧਰਮ ਆਦਮੀ ਨੂੰ ਸਿਰਫ ਨਫਰਤ ਕਰਨੀ ਹੀ ਸਿਖਾਉਂਦੇ ਹਨ। (ਮਜ਼ਹਬ ਹੀ ਸਿਖਾਤਾ ਹੈ ਆਪਸ ਮੇਂ ਵੈਰ ਰੱਖਣਾ) ਧਰਮ ਮਨੁੱਖ ਦੀ ਸੋਚ ਖੁੰਢੀ ਕਰਕੇ ਉਸ ਨੂੰ ਗੈਰ-ਵਿਵੇਕਸ਼ੀਲ ਬਣਾਉਂਦਾ ਹੈ। ਧਰਮ ਕਹਿੰਦਾ ਹੈ ਸੋਚੋ ਨਾ, ਬੱਸ ਵਿਸ਼ਵਾਸ਼ ਕਰੋ। ਧਰਮ 'ਚ ਕਿੰਤੂ ਪਰੰਤੂ ਕਰਨਾ ਸਖਤ ਮਨ੍ਹਾਂ ਹੈ। ਇੱਕ ਧਰਮ ਛੱਡ ਕੇ ਦੂਜਾ ਧਰਮ ਗ੍ਰਹਿਣ ਕਰਨਾ ਇਸੇ ਤਰ੍ਹਾਂ ਹੈ ਜਿਵੇਂ ਕੈਂਸਰ ਨੂੰ ਛੱਡ ਕੇ ਏਡਜ ਨੂੰ ਅਪਣਾਉਣਾ ਹੈ। ਸਮਾਜ, ਸੱਭਿਅਤਾ ਦੇ ਵਿਕਾਸ 'ਚ ਧਰਮ ਦਾ ਕੋਈ ਯੋਗਦਾਨ ਨਹੀਂ। ਸਗੋਂ ਇਸ ਨੇ ਅਨੇਕਾਂ ਵਿਗਿਆਨੀਆਂ ਦਾ ਕਤਲ ਕਰਕੇ ਸਮਾਜਿਕ ਵਿਕਾਸ 'ਚ ਹਮੇਸ਼ਾ ਰੋਕ ਪਾਈ ਹੈ।
ਭਾਵੀ ਦਾ ਫਲਸਫਾ
ਕਿਸਮਤ ਅਤੇ ਪੁਨਰ ਜਨਮ (ਭਾਵੀ ਦਾ ਫਲਸਫਾ) ਦਾ ਸਿਧਾਂਤ, ਹਿੰਦੂ ਪੁਜਾਰੀਆਂ ਕੋਲ ਸਭ ਤੋਂ ਵੱਡਾ ਹਥਿਆਰ ਹੈ। ਗਰੀਬ ਆਪਣੀ ਗਰੀਬੀ ਨੂੰ ਆਪਣੀ ਕਿਸਮਤ, ਪਿਛਲੇ ਜਨਮ ਦਾ ਫਲ ਸਮਝ ਕੇ ਆਪਣੀ ਦੁਰਦਸ਼ਾ ਭਰੀ ਜ਼ਿੰਦਗੀ ਭੋਗ ਕੇ ਦੁਰਦਸ਼ਾ 'ਚ ਹੀ ਮਰ ਜਾਂਦਾ ਹੈ। ਗਰੀਬ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੂੰ ਪਿਛਲੇ ਜਨਮ 'ਚ ਮਾੜੇ ਕੰਮ ਕੀਤੇ ਹਨ। ਹੁਣ ਚੰਗੇ ਕੰਮ ਭਾਵ ਦਾਨ-ਪੁੰਨ ਕਰ। ਫਿਰ ਅਗਲੇ ਜਨਮ 'ਚ ਕਿਸੇ ਅਮੀਰ ਘਰ 'ਚ ਪੈਦਾ ਹੋਵੇਗਾ। ਹਿੰਦੂ ਪ੍ਰਚਾਰਕ ਕਹਿੰਦੇ ਹਨ ਕਿ ਜਨਮ ਸਮੇਂ ਹੀ ਆਦਮੀ ਦੇ ਮੱਥੇ 'ਤੇ ਮਰਨ ਤੱਕ ਦੀਆਂ ਸਭ ਘਟਨਾਵਾਂ ਲਿਖੀਆਂ ਹੁੰਦੀਆਂ ਹਨ। ਇਸ ਕਿਸਮਤਵਾਦੀ ਫਲਸਫੇ ਕਾਰਨ ਹਿੰਦੂ ਦੁਨੀਆਂ ਦਾ ਸਭ ਤੋਂ ਆਲਸੀ ਆਦਮੀ ਬਣ ਗਿਆ। ਹਿੰਦੂ ਗ੍ਰੰਥਾਂ 'ਚ ਇੱਕ ਗ੍ਰੰਥ ਦੂਸਰੇ ਗੰ੍ਰਥ ਦੀ ਵਿਰੋਧਤਾ 'ਚ ਨਜ਼ਰ ਆਉਂਦਾ ਹੈ। ਭਗਵਦ ਗੀਤਾ (4, 48, 53, 54) 'ਚ ਕਿਹਾ ਗਿਆ ਹੈ ਕਿ ਗਿਆਨ ਦੀ ਕੋਈ ਜ਼ਰੂਰਤ ਨਹੀਂ। ਨਾ ਹੀ ਵੇਦ ਵਗੈਰਾ ਦੇ ਪੜ੍ਹਣ ਦੀ ਜ਼ਰੂਰਤ ਹੈ। ਇੱਕ ਅਨਪੜ੍ਹ Converted from Satluj t

No comments:

Post a Comment