Thursday, August 18, 2011

rab da yabb 46

ਬ੍ਰਹਿਮੰਡ ਵਿੱਚ ਘਟਿਤ ਹੋ ਰਹੀਆਂ ਘਟਨਾਵਾਂ ਲਈ ਕੋਈ ਰੱਬ ਜਾਂ ਹੋਰ ਜਿੰਮੇਵਾਰ ਨਹੀਂ। ਕੁਦਰਤ ਆਪਣੇ ਆਪ ਵਿੱਚ ਸੰਪੂਰਨ ਹੈ। ਕੁਦਰਤ ਦੇ ਨਿਯਮ ਆਪਣੇ ਆਪ ਮੌਜ਼ੂਦ ਹੁੰਦੇ ਹਨ ਅਤੇ ਹਰ ਵਸਤੂ ਦੇ ਆਪਣੇ ਨਿਯਮ ਹੁੰਦੇ ਹਨ ਭਾਵ ਨਿਯਮ ਵਸਤੂਗਤ ਹੁੰਦੇ ਹਨ। ਧਰਤੀ ਅਤੇ ਦੂਸਰੇ ਗ੍ਰਹਿਆਂ ਦੀ ਗੁਰੂਤਾ ਖਿੱਚ ਕਾਰਨ ਉਨ੍ਹਾਂ ਦਾ ਇੱਕ ਦੂਜੇ ਨਾਲ ਬੱਝ ਕੇ ਆਪੋ-ਆਪਣੇ ਮਾਰਗਾਂ 'ਤੇ ਚੱਲਦੇ ਰਹਿਣਾ, ਸੂਰਜ ਦੇ ਨੌ ਗ੍ਰਹਿਆਂ ਦਾ ਸੂਰਜ ਦੁਆਲੇ ਅਤੇ ਇਨ੍ਹਾਂ ਨੌਂ ਗ੍ਰਹਿਆਂ ਦੇ 63 ਉਪਗ੍ਰਹਿਆਂ (ਚੰਦਰਮਾ ਆਦਿ) ਦਾ ਗ੍ਰਹਿਆਂ ਦੁਆਲੇ ਅਤੇ 1600 ਤੋਂ ਵੱਧ ਲਘੂ ਗ੍ਰਹਿਆਂ ਅਤੇ ਪੂਛਲ ਤਾਰਿਆਂ, ਉਲਕਾਪਾਤਾਂ ਦਾ ਸੂਰਜੀ ਪਰਿਵਾਰ 'ਚ ਘੁੰਮਦੇ ਰਹਿਣਾ ਕਰੋੜਾਂ ਵਰ੍ਹਿਆਂ ਦੇ ਵਿਕਾਸ ਦਾ ਨਤੀਜਾ ਹੈ। ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣਾ, ਦਿਨ-ਰਾਤ ਬਨਣੇ, ਹਵਾ ਦਾ ਹਲਕੇ ਪਾਸੇ ਵੱਲ ਨੂੰ ਵਗਣਾ, ਜਨਮ ਅਤੇ ਮੌਤ, ਇਹ ਸਭ ਕੁਦਰਤੀ ਨਿਯਮ ਹਨ। ਹਰ ਪੈਦਾ ਹੋਣ ਵਾਲੀ ਚੀਜ਼ ਨੇ ਇੱਕ ਦਿਨ ਖਤਮ ਵੀ ਹੋਣ ਵਾਲੇ ਨਿਯਮ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਮਾਦੇ ਨੇ ਹੀ ਖਤਮ ਹੋ ਜਾਣਾ ਹੈ। ਬਸ ਇਸ ਦਾ ਲੈ ਦੇ ਕੇ ਇਹੀ ਅਰਥ ਲਿਆ ਜਾਣਾ ਚਾਹੀਦਾ ਹੈ ਕਿ ਮਾਦੇ ਦੇ ਨਿਸ਼ਚਿਤ ਨਿਯਮਾਂ ਅਧੀਨ ਆਪਣਾ ਪਹਿਲਾ ਰੂਪ ਵਟਾ ਲਿਆ ਹੈ। ਮਾਦਾ ਹਰ ਸਮੇਂ ਬ੍ਰਹਿਮੰਡ ਵਿੱਚ ਹਾਜ਼ਰ ਹੈ। ਹਵਾ, ਪਾਣੀ, ਰੌਸ਼ਨੀ ਆਦਿ ਸਭ ਮਾਦੇ ਦੇ ਹੀ ਰੂਪ ਹਨ।
ਨਛੱਤਰ ਮਾੜਾ ਸੀ
'ਕਹਿਣ ਉਮੀਦਵਾਰ ਨਛੱਤਰ ਮਾੜਾ ਸੀ, ਚੋਣਾਂ ਗਏ ਹਾਂ ਹਾਰ ਨਛੱਤਰ ਮਾੜਾ ਸੀ।' ਇਹ ਸ਼ੇਅਰ ਪੜ੍ਹਦਿਆਂ ਨਛੱਤਰ ਅਤੇ ਰਾਸ਼ੀਆਂ ਦੀ ਅਸਲੀਅਤ ਜਾਨਣ ਦੀ ਜਿਗਿਆਸਾ ਮਨ 'ਚ ਹੋਈ, ਜੋ ਕਿ ਇਸ ਤਰ੍ਹਾਂ ਹੈ। ਜੋਤਸ਼ੀ ਤਾਰਿਆਂ ਦੇ ਸਮੂਹ ਨੂੰ ਨਛੱਤਰ (ਹਿੰਦੀ 'ਚ ਨਖਸ਼ੱਤਰ) ਕਹਿੰਦੇ ਹਨ। ਰਾਤ ਨੂੰ ਜੇ ਤਾਰਿਆਂ ਦੇ ਝੁੰਡ ਨੂੰ ਗਹੁ ਨਾਲ ਦੇਖੀਏ ਤਾਂ ਕੋਈ ਸ਼ਕਲ ਜਿਹੀ ਬਣਦੀ ਨਜ਼ਰ ਆਉਂਦੀ ਹੈ। ਇਸੇ ਸ਼ਕਲ ਨੂੰ ਹੀ ਨਛੱਤਰ ਕਹਿੰਦੇ ਹਨ। ਅਜਿਹੇ 88 ਦੇ ਕਰੀਬ ਨਛੱਤਰ ਹਨ। ਜਿਨ੍ਹਾਂ ਦੇ ਨਾਂਅ ਹਰ ਦੇਸ਼ ਅਤੇ ਭਾਸ਼ਾ 'ਚ ਵੱਖੋ ਵੱਖ ਹਨ। ਪੱਛਮ 'ਚ ਜਿਸ ਨਛੱਤਰ ਨੂੰ ਉਰਸਾ ਮੇਜਰ ਜਾਂ ਗਰੇਟ ਬੀਅਰ ਕਹਿੰਦੇ ਹਨ, ਉਸ ਨੂੰ ਭਾਰਤ 'ਚ ਸਪਤਰਿਸ਼ੀ ਕਹਿੰਦੇ ਹਨ। ਇਸੇ ਤਰ੍ਹਾਂ ਭਾਰਤ 'ਚ ਬ੍ਰਿਸ਼ਚਕ ਅਤੇ ਹਿਰਨ ਕਹੇ

No comments:

Post a Comment