ਵਕਾਸ ਦੇ ਅਧਿਐਨ 'ਤੇ ਲਾ ਦਿੱਤਾ। ਡੇਢ ਸੌ ਸਾਲ ਪਹਿਲਾਂ ਪੇਸ਼ ਕੀਤੀ ਉਸ ਦੀ ਜੀਵ ਵਿਕਾਸ ਦੀ ਥਿਊਰੀ ਨੂੰ ਅੱਜ ਵੀ ਕੋਈ ਚੈਲਿੰਗ ਨਹੀਂ ਕਰ ਸਕਿਆ। ਡਾਰਵਿਨ ਨੇ ਦੱਸਿਆ ਕਿ ਕੁਦਰਤ ਦੇ ਪੱਕੇ ਨਿਯਮ ਹਨ, ਜੋ ਹਰ ਸਮੇਂ ਪਦਾਰਥ 'ਚ ਤਬਦੀਲੀ ਕਰਦੇ ਰਹਿੰਦੇ ਹਨ। ਇਨ੍ਹਾਂ ਨਿਯਮਾਂ ਅਨੁਸਾਰ ਹੀ ਜੀਵ ਜੰਤੂ ਅਤੇ ਬਨਸਪਤੀ ਪੈਦਾ ਹੁੰਦੀ ਅਤੇ ਵਿਕਾਸ ਕਰਦੀ ਹੈ। ਅਨੇਕਾਂ ਦੇਸ਼ਾਂ ਦੇ ਅਜਾਇਬ ਘਰਾਂ ਵਿੱਚ ਧਰਤੀ ਹੇਠੋਂ ਨਿਕਲੇ ਡਾਇਨਾਸੌਰਾਂ ਦੀਆਂ ਹੱਡੀਆਂ ਦੇ ਵਿਸ਼ਾਲ ਢਾਂਚੇ ਰੱਖੇ ਹੋਏ ਹਨ। ਈਸ਼ਵਰਵਾਦੀਆਂ ਵਾਂਗ ਇਹ ਕੋਈ ਕਲਪਿਤ ਗੱਲ ਨਹੀਂ। ਪ੍ਰਮਾਣਾਂ ਸਹਿਤ ਸਾਬਿਤ ਕੀਤਾ ਜਾ ਚੁੱਕਿਆ ਹੈ ਕਿ ਕਰੋੜਾਂ ਸਾਲ ਪਹਿਲਾਂ ਇਸ ਧਰਤੀ 'ਤੇ ਬਹੁਤ ਵੱਡੇ-ਵੱਡੇ ਡਾਇਨਾਸੌਰ ਦਨਦਨਾਂਦੇ ਫਿਰਦੇ ਸਨ। ਇਨ੍ਹਾਂ ਦਾ ਵਜਨ ਛੇ ਹਾਥੀਆਂ ਦੇ ਬਰਾਬਰ ਸੀ ਅਤੇ ਤਿੰਨ ਮੰਜਿਲਾਂ ਇਮਾਰਤ ਜਿੰਨੇ ਉੱਚੇ ਸਨ। ਇਹ ਡਾਇਨਾਸੌਰ ਇੱਥ ਬਹੁਤ ਵੱਡੇ ਅੰਡੇ 'ਚੋਂ ਪੈਦਾ ਹੁੰਦਾ ਸੀ। ਇਨ੍ਹਾਂ ਅੰਡਿਆਂ ਦੇ ਖੋਲ ਵੀ ਅਜਾਇਬਘਰਾਂ 'ਚ ਰੱਖੇ ਗਏ ਹਨ। ਜਲਵਾਯੂ ਬਦਲ ਜਾਣ ਕਾਰਨ ਡਾਇਨਾਸੌਰ ਨੂੰ ਆਪਣੇ ਭੋਜਨ 'ਚ ਕਠਿਨਾਈ ਹੋਣ ਲੱਗੀ। ਛੋਟੇ ਜੀਵ ਪੈਦਾ ਹੋ ਜਾਣ ਕਾਰਨ ਉਹ ਡਾਇਨਾਸੌਰ ਦੇ ਅੰਡਿਆਂ ਨੂੰ ਖਾਣ ਲੱਗੇ। ਡਾਇਨਾਸੌਰ ਮਨੁੱਖ ਵਾਂਗ ਦਿਮਾਗੀ ਤੌਰ 'ਤੇ ਵਿਕਸਤ ਨਾ ਹੋਣ ਕਾਰਨ ਆਪਣੀ ਰੱਖਿਆ ਆਪ ਨਹੀਂ ਕਰ ਸਕਦੇ ਸੀ। ਕੁਦਰਤ ਦਾ ਨਿਯਮ ਹੈ ਕਿ ਜਿਹੜੇ ਜੀਵ, ਰੁੱਖ ਪੌਦੇ ਆਪਣੇ ਆਪ ਨੂੰ ਹਾਲਾਤ ਅਨੁਸਾਰ ਨਹੀਂ ਢਾਲ ਸਕਦੇ, ਉਹ ਖਤਮ ਹੋ ਜਾਂਦੇ ਹਨ।
ਆਦਮੀ ਦੇ ਸਰੀਰ ਦਾ ਵਿਕਾਸ ਹਾਲਾਤ ਅਨੁਸਾਰ ਹੋਇਆ। ਤਿੰਨ ਲੱਖ ਸਾਲ ਪਹਿਲਾਂ ਜਦ ਆਦਮੀ ਰੁੱਖਾਂ 'ਤੇ ਰਹਿੰਦਾ ਸੀ ਤਾਂ ਉਸ 'ਚ ਵੀ ਤਵੱਚਾ ਇੰਦਰੀ (ਖੱਲ) ਸੀ। ਉਹ ਪਸ਼ੂਆਂ ਵਾਂਗ ਆਪਣੀ ਖੱਲ ਹਿਲਾ ਕੇ ਮੱਛਰ, ਮੱਖੀ ਉਡਾ ਦਿੰਦਾ ਸੀ। ਜਦੋਂ ਮਨੁੱਖ ਜ਼ਮੀਨ 'ਤੇ ਆ ਕੇ ਦੋ ਪੈਰਾਂ 'ਤੇ ਤੁਰਨ ਲੱਗਾ ਤਾਂ ਉਸ ਦੇ ਦੋਵੇਂ ਹੱਥ ਅਜ਼ਾਦ ਹੋ ਗਏ ਅਤੇ ਉਹ ਮੱਛਰ, ਮੱਖੀ ਉਡਾਉਣ ਲਈ ਹੱਥਾਂ ਦੀ ਵਰਤੋਂ ਕਰਨ ਲੱਗਾ ਤਾਂ ਤਵੱਚਾ ਇੰਦਰੀ ਬੇਹਰਕਤ ਹੋ ਗਈ। ਉਂਜ ਯਤਨ ਕਰਨ 'ਤੇ ਕਈ ਆਦਮੀ ਅੱਜ ਵੀ ਆਪਣੀ ਖੱਲ ਹਿਲਾ ਸਕਦੇ ਹਨ ਜਿਵੇਂ ਕਈ ਮਨੁੱਖ ਆਪਣਾ ਇਕੱਲਾ ਕੰਨ ਹਿਲਾ ਸਕਦੇ ਹੁੰਦੇ ਹਨ। ਇਸੇ ਤਰ੍ਹਾਂ ਪੇਟ 'ਚ ਇੱਕ ਨਾੜੀ ਅਪੈਨਡਿਕਸ ਹੈ। ਇਸ ਦਾ ਮਨੁੱਖ ਉਪਯੋਗ ਨਹੀਂ ਕਰਦਾ ਅਤੇ ਉਹ ਮਨੁੱਖੀ ਸਰੀਰ ਵਿੱਚ ਵਾਧੂ ਅੰਗ ਵਜੋਂ ਹੁੰਦੀ ਹੈ। ਪੇਟ 'ਚ ਭਿਆਨਕ ਦਰਦ ਹੋਣ ਸਮੇਂ ਆਪ੍ਰੇਸ਼ਨ ਕਰਕੇ ਇਸ ਨੂੰ ਬਾਹਰ ਕੱਢਣਾ ਪੈਂਦਾ ਹੈ। ਵਿਕਸਤ ਦੇਸ਼ਾਂ 'ਚ ਬੱਚੇ ਦੇ ਜਨਮ ਸਮੇਂ ਹੀ ਇਹ ਨਾੜ ਕੱਟ ਕੇ ਬਾਹਰ ਕੱਢ ਦਿੱਤੀ ਜਾਂਦੀ
Thursday, August 18, 2011
Subscribe to:
Post Comments (Atom)
No comments:
Post a Comment