Friday, August 19, 2011

rabb da yabb 28

ਰਹੇ ਹਨ ਅਤੇ ਉਨ੍ਹਾਂ ਦੀ ਸਮਾਜ ਨੂੰ ਭੋਰਾ ਭਰ ਵੀ ਦੇਣ ਨਹੀਂ। ਗਤੀ ਪਦਾਰਥ ਦਾ ਸੁਭਾਅ ਹੈ ਅਤੇ ਗਤੀ ਦੀ ਹੋਂਦ ਤੋਂ ਬਿਨਾਂ ਪਦਾਰਥ ਦੀ ਕਲਪਨਾ ਕਰਨਾ ਗਲਤ ਹੈ। ਗਤੀ ਅਤੇ ਊਰਜਾ ਇੱਕ ਦੂਜੇ 'ਚ ਬਦਲਦੇ ਰਹਿੰਦੇ ਹਨ। ਬ੍ਰਹਿਮੰਡ ਵਿੱਚ 10 ਅਰਬ ਤਾਰਿਆਂ ਦੀਆਂ ਬਸਤੀਆਂ (ਆਕਾਸ਼ ਗੰਗਾਵਾਂ) ਹਨ। ਇਨ੍ਹਾਂ 'ਚ ਸਾਡੀ ਅਕਾਸ਼ ਗੰਗਾ ਵੀ ਇੱਕ ਹੈ। ਸਾਡੀ ਆਕਾਸ਼ ਗੰਗਾ ਵਿੱਚ ਸਾਡੇ ਸੂਰਜ ਵਰਗੇ 10 ਅਰਬ ਤਾਰੇ ਹਨ। ਸਾਡਾ ਸੂਰਜ ਇਸ ਆਕਾਸ਼ ਗੰਗਾ ਦੇ ਇੱਕ ਕਿਨਾਰੇ 'ਤੇ ਹੈ। ਸਾਰੇ ਤਾਰਿਆਂ ਵਿੱਚ ਕਰੋੜਾਂ ਡਿਗਰੀ ਗਰਮੀ ਅਤੇ ਭਾਰੀ ਵਜ਼ਨ ਕਾਰਨ ਉਨ੍ਹਾਂ ਦੇ ਕੇਂਦਰ 'ਚ ਭਾਰੀ ਦਬਾਅ ਹੈ। ਦਬਾਅ ਅਤੇ ਗਰਮੀ ਕਾਰਨ ਪ੍ਰਮਾਣੂ ਇੱਕ ਦੂਜੇ ਨਾਲ ਧੱਸਦੇ ਹਨ। ਇਸ ਤਰ੍ਹਾਂ ਇੱਕ ਪ੍ਰਮਾਣੂ ਆਪਣੇ ਵਜਨ ਤੋਂ ਨੱਬੇ ਅਰਬ ਗੁਣਾ ਵੱਧ ਊਰਜਾ ਪੈਦਾ ਕਰਦਾ ਹੈ (ਬਿਲਕੁੱਲ ਪ੍ਰਮਾਣੂ ਬੰਬ ਦੀ ਤਰ੍ਹਾਂ) ਇਸ ਊਰਜਾ 'ਚੋਂ ਨਿਕਲਿਆ ਪ੍ਰਕਾਸ਼ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਬ੍ਰਹਿਮੰਡ 'ਚ ਫੈਲ ਜਾਂਦਾ ਹੈ। ਇਹ ਪਦਾਰਥ ਦਾ ਹੀ ਰੂਪ ਹੈ ਅਤੇ ਇਸ ਤਰ੍ਹਾਂ ਪਦਾਰਥ ਸਰਵ ਵਿਆਪਕ ਹੈ। ਦਿਮਾਗ ਦੇ 10 ਅਰਬ ਛੋਟੇ ਛੋਟੇ ਟੁਕੜੇ (ਨਿਊਰੋਨ) ਸੂਚਨਾ ਦਿੰਦੇ ਰਹਿੰਦੇ ਹਨ। ਦਿਮਾਗ ਦਾ ਇੱਥ ਛੋਟਾ ਹਿੱਸਾ ਹੈ, ਜਿਸ ਨੂੰ ਕੋਰਟੈਕਸ ਕਹਿੰਦੇ ਹਨ। ਜਿਸ ਵਿੱਚ ਰਸਾਇਣਕ ਤਰਲ ਸੋਚਣ ਦਾ ਕੰਮ ਕਰਦਾ ਹੈ। ਇਹ ਸੋਚਣ ਪ੍ਰਣਾਲੀ (ਕੋਰਟੈਕਸ) ਹੋਰ ਜੀਵ ਜੰਤੂਆਂ 'ਚ ਨਹੀਂ ਹੁੰਦੀ ਜਾਂ ਨਾਮਾਤਰ ਹੁੰਦੀ ਹੈ। ਆਦਿ ਮਾਨਵ ਦੀ ਇਹ ਸੋਚਣ ਪ੍ਰਣਾਲੀ ਪੂਰੀ ਵਿਕਸਤ ਨਹੀਂ ਹੋਈ ਸੀ। ਉਹ ਸੋਚ ਤਾਂ ਸਕਦਾ ਸੀ ਪਰ ਉਸ ਦੀ ਯਾਦਦਾਸ਼ਤ ਬਹੁਤ ਘੱਟ ਸੀ। ਲੱਖਾਂ ਵਰ੍ਹਿਆਂ 'ਚ ਮਨੁੱਖ ਦੀ ਯਾਦ ਸ਼ਕਤੀ ਦਾ ਵਿਕਾਸ ਹੋਇਆ। ਇਸ ਤਰ੍ਹਾਂ ਲੱਖਾਂ ਵਰ੍ਹੇ ਪਦਾਰਥ ਬਿਨਾ ਚੇਤਨਾ ਤੋਂ ਰਿਹਾ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੜ੍ਹ ਪਦਾਰਥ 'ਚੋਂ ਹੀ ਚੇਤਨਾ ਦਾ ਜਨਮ ਹੋਇਆ। ਮਾਨਵ ਦਿਮਾਗ ਦਾ ਵਿਕਾਸ ਮਨੁੱਖਾਂ 'ਚ ਰਹਿ ਕੇ ਹੀ ਹੋ ਸਕਦਾ ਹੈ। ਜੇ ਬਚਪਨ ਤੋਂ ਹੀ ਮਨੁੱਖ ਪਸ਼ੂਆਂ 'ਚ ਰਹੇ ਤਾਂ ਉਹ ਦਿਮਾਗੀ ਤੌਰ 'ਤੇ ਪਸ਼ੂਆਂ ਵਰਗਾ ਹੀ ਬਣ ਜਾਵੇਗਾ। 1956 'ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖਰੀ ਦੇ ਜੰਗਲਾਂ 'ਚ ਭੇੜੀਆਂ ਨਾਲ ਇੱਕ ਬੱਚਾ ਰਾਮੂ ਪਕੜਿਆ ਗਿਆ ਸੀ। ਲਖਨਊ ਦੇ ਹਸਪਤਾਲ 'ਚ ਉਸ ਦਾ ਇਲਾਜ ਕਰਵਾਇਆ ਗਿਆ। ਉਹ ਜਾਨਵਰਾਂ ਵਾਂਗ ਚਾਰ ਪੈਰਾਂ 'ਤੇ ਚੱਲਦਾ ਅਤੇ ਬਿਨਾ ਹੱਥਾਂ ਤੋਂ ਖਾਂਦਾ ਸੀ। ਉਸ ਦੀ ਕੋਈ ਭਾਸ਼ਾ ਨਹੀਂ ਸੀ। ਮਨੁੱਖੀ ਸਮਾਜ ਤੋਂ ਬਾਹਰ ਰਹਿਣ ਕਾਰਨ ਉਸ ਦੇ ਦਿਮਾਗ ਦਾ ਵਿਕਾਸ ਹੀ ਨਹੀਂ ਹੋਇਆ ਸੀ। ਡਾਕਟਰਾਂ ਨੇ ਉਸ ਨੂੰ ਨੌ ਸਾਲ ਜਿਉਂਦਾ ਰੱਖਿਆ ਪਰ ਉਸ ਤੋਂ ਬਾਅਦ ਉਹ ਮਰ ਗਿਆ। ਉਸ ਨੂੰ ਨੌ ਸਾਲ ਦੇ ਰਿਕਾਰਡ ਦਾ ਵਿਗਿਆਨੀ ਆ ਕੇ ਅਧਿਐਨ ਕਰਦੇ ਹਨ। (ਹਵਾਲਾ ਮਹਾਰਾਜ ਸਿੰਘ ਭਾਰਤੀ

No comments:

Post a Comment