ਕਿਰਨਾਂ ਰੁੱਕਣ ਤੋਂ ਬਾਅਦ ਹੀ ਧਰਤੀ 'ਤੇ ਜੀਵਨ ਪੈਦਾ ਹੋਇਆ। ਵਿਗਿਆਨਕ ਧਾਰਨਾ ਅਨੁਸਾਰ ਸਾਰੀਆਂ ਜੀਵਤ ਵਸਤਾਂ ਨਿੱਕੇ ਨਿੱਕੇ ਸੈੱਲਾਂ ਤੋਂ ਬਣੀਆਂ ਹਨ। ਇਨ੍ਹਾਂ ਸੈੱਲਾਂ ਵਿੱਚ ਰਸ ਹੁੰਦੇ ਹਨ। ਇਹ ਰਸ ਵੱਖ-ਵੱਖ ਕਿਸਮ ਦੇ ਪਦਾਰਥਾਂ ਦੇ ਅਣੂ ਹੁੰਦੇ ਹਨ। ਧਰਤੀ 'ਤੇ ਮੌਜੂਦ 105 ਤੱਤਾਂ 'ਚੋਂ ਇਸ ਸਮੇਂ ਸਿਰਫ 92 ਹੀ ਕੁਦਰਤੀ ਰੂਪ 'ਚ ਮਿਲਦੇ ਹਨ। ਸਾਰੀਆਂ ਜੀਵਤ ਵਸਤਾਂ ਦਾ 99 ਫੀਸਦੀ ਛੇ ਤੱਤਾਂ ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਆਕਸੀਜਨ, ਗੰਧਕ ਅਤੇ ਫਾਸਫੋਰਸ ਤੋਂ ਬਣਿਆ ਹੁੰਦਾ ਹੈ। ਅੱਜ ਤੋਂ ਸਤਵੰਜਾ ਕਰੋੜ ਵਰ੍ਹੇ ਪਹਿਲਾਂ ਸਮੁੰਦਰ 'ਚ ਪੈਦਾ ਹੋਏ ਪਹਿਲੇ ਸਜੀਵ ਟਰਿਲੋਬਾਈਟ ਤੋਂ ਲੈ ਕੇ ਆਧੁਨਿਕ ਮਨੁੱਖ ਤੱਕ ਸਾਰਾ ਜੀਵ ਜਗਤ ਅਤੇ ਬਨਸਪਤੀ ਜਗਤ ਇਨ੍ਹਾਂ ਤੱਤਾਂ ਤੋਂ ਹੀ ਬਣਿਆ ਹੋਇਆ ਹੈ। ਅੱਜ ਦਾ ਬੁੱਧੀਮਾਨ ਮਨੁੱਖ ਸਿਰਫ ਉਸੇ ਚੀਜ਼ ਨੂੰ ਹੀ ਸਹੀ ਮੰਨਦਾ ਹੈ, ਜਿਸ ਨੂੰ ਵਿਗਿਆਨਕ ਤੌਰ 'ਤੇ ਸਿੱਧ ਕੀਤਾ ਜਾ ਸਕਦਾ ਹੋਵੇ। ਰੱਬ ਕਦੋਂ, ਕਿੱਥੇ ਅਤੇ ਕਿਵੇਂ ਪੈਦਾ ਹੋਇਆ ਬਾਰੇ ਜੇ ਵਿਚਾਰ ਕਰੀਏ ਤਾਂ ਇਹ ਕਿਵੇਂ ਵੀ ਸਿੱਧ ਨਹੀਂ ਕੀਤਾ ਜਾ ਸਕਦਾ। ਸਾਡੇ ਸਾਰੇ ਧਾਰਮਿਕ ਗ੍ਰੰਥ ਬਿਨਾਂ ਕਿਸੇ ਵਿਗਿਆਨਕ ਜਾਣਕਾਰੀ ਦੇ ਲਿਖੇ ਗਏ ਹਨ। ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਸ੍ਰਿਸ਼ਟੀ ਕਿਸੇ ਨੇ ਨਹੀਂ ਬਣਾਈ ਸਗੋਂ ਕਰੋੜਾਂ ਵਰ੍ਹਿਆਂ ਦੇ ਵਿਕਾਸ ਦਾ ਸਿੱਟਾ ਹੈ।
ਧਰਮ ਅਤੇ ਰਾਜਨੀਤੀ ਵਿੱਚ ਕੋਈ ਫਰਕ ਨਹੀਂ। ਰੱਬ ਦਾ ਸਿਧਾਂਤ ਅਖੀਰ ਰਾਜ ਦੀ ਸਥਾਪਨਾ ਵਿੱਚ ਤਬਦੀਲ ਹੋ ਜਾਂਦਾ ਹੈ। ਭਾਰਤ ਦੇ ਆਰੀਅਨ ਵਰਮੇ, ਸ਼ਰਮੇ, ਅਗਰਵਾਲ (ਖੱਤਰੀ, ਬ੍ਰਹਿਮਣ, ਬਾਣੀਏ) ਈਰਾਨ, ਯੂਨਾਨ, ਜਰਮਨੀ, ਇਟਲੀ ਆਦਿ ਦੀਆਂ ਆਰੀਅਨ ਜਾਤੀਆਂ ਨਾਲ ਸਬੰਧਤ ਹਨ। ਮਹਾਂਕਾਵਿ ਰਾਮਾਇਣ ਦੇ ਨਾਇਕ ਰਾਮ ਆਰੀਆ ਸੱਭਿਅਤਾ ਦੇ ਪ੍ਰਤੀਨਿਧ ਸਨ। ਜਿਹਨਾਂ ਰਾਖਸ਼ਾਂ ਦੇ ਰਾਮ ਨਾਲ ਸੰਘਰਸ਼ ਦਾ ਵਰਨਣ ਹੈ, ਉਹ ਸਾਰੇ ਭਾਰਤ ਦੇ ਮੂਲ ਨਿਵਾਸੀ (ਦ੍ਰਾਵਿੜ) ਸਨ। ਰਾਮ ਨੇ ਬਹੁਤ ਸਮਾਂ ਦੱਖਣ 'ਚ ਆਰੀਆ ਸੱਭਿਅਤਾ ਦਾ ਪ੍ਰਚਾਰ ਕਰਨ 'ਚ ਗੁਜਾਰਿਆ। ਵਿਦਵਾਨ ਇਤਿਹਾਸਕਾਰ ਪੰਡਤ ਰਾਹੁਲ ਸਾਂਕ੍ਰਿਤਆਨ ਦੀ ਰਚਨਾ ਰਿਵੈਦਿਕ ਆਰੀਆ ਅਨੁਸਾਰ ਮੋਹਨਜੋਦੜੇ-ਹੜੱਪਾ (ਸਿੰਧ ਘਾਟੀ ਸੱਭਿਅਤਾ) ਦਾ ਅਹਿਮ ਕਾਲ 2400 ਈ.ਪੂ. ਮੰਨਿਆ ਜਾਂਦਾ ਹੈ। ਉਸ ਤੋਂ ਹਜ਼ਾਰ ਸਾਲ ਬਾਅਦ ਆਰੀਆ ਭਾਰਤ 'ਚ ਦਾਖਲ ਹੋਏ। 1200 ਈ.ਪੂ. ਰਿਸ਼ੀ ਭਾਰਦਵਾਜ, ਵਸ਼ਿਸ਼ਠ ਅਤੇ ਵਿਸ਼ਵਾਮਿੱਤਰ ਆਦਿ ਨੇ ਪਦ ਲਿਖੀ। ਆਰੀਆ ਨੇ ਸਿੰਧ ਘਾਟੀ ਸੱਭਿਅਤਾ ਤਬਾਹ ਕਰਕੇ ਸਮਾਜ ਚੱਕਰ ਨੂੰ ਉਲਟਾ ਘੁੰਮਾਉਣ ਦੀ ਕੋਸ਼ਿਸ਼ ਕੀਤੀ। ਰਿਗਵੇਦ ਵੀ ਦੋਹਾਂ ਸੁਰ (ਆਰੀਅਨ) Converted from Satluj
Thursday, August 18, 2011
Subscribe to:
Post Comments (Atom)
No comments:
Post a Comment