Friday, August 19, 2011

rabb da yabb 29

ਦੀ ਕਿਤਾਬ ਈਸ਼ਵਰ ਕੀ ਖੋਜ) ਇਸ ਤਰ੍ਹਾਂ ਨਵ ਜਨਮੇ ਬੱਚੇ ਤੋਂ ਬਚਪਨ ਦੇ ਸਾਰੇ ਵਿਸ਼ਵਾਸ ਉਸ ਦੇ ਮਾਂ ਪਿਓ ਅਤੇ ਆਲੇ ਦੁਆਲੇ ਦੇ ਮਨੁੱਖ ਉਸ 'ਚ ਭਰਦੇ ਰਹਿੰਦੇ ਹਨ।
ਸਮਾਜ ਅਤੇ ਮਾਲਕੀ
ਜਦੋਂ ਤੱਕ ਆਦਿ ਮਾਨਵ ਕੁਦਰਤ ਦੀ ਗੋਦ 'ਚ ਪਏ ਪੈਦਾਵਾਰ ਦੇ ਸਾਧਨ ਉੱਪਰ ਹੀ ਨਿਰਭਰ ਸੀ ਤਾਂ ਪਸ਼ੂਆਂ ਦੀ ਤਰ੍ਹਾਂ ਘੁੰਮ ਫਿਰ ਕੇ ਜੀਵਨ ਨਿਰਬਾਹ ਕਰਦਾ ਸੀ। ਹਥਿਆਰ ਬਨਾਉਣ ਅਤੇ ਚਰਵਾਹੇ ਦੇ ਰੂਪ 'ਚ ਦਾਖਲ ਹੋਣ ਤੋਂ ਬਾਅਦ ਉਸ ਦਾ ਝਗੜਾ ਚਰਾਂਦਾ ਲਈ ਦੂਜੇ ਗਿਰੋਹ ਦੇ ਲੋਕਾਂ ਨਾਲ ਹੋਇਆ ਕਰਦਾ ਸੀ। ਇਸੇ ਤਰ੍ਹਾਂ ਅੱਗੇ ਜਾ ਕੇ ਪਿੰਡ, ਕਸਬੇ ਵਸੇ, ਸਮਾਜਿਕ ਹਾਲਤ ਬਣੀ, ਰਾਜ ਪ੍ਰਣਾਲੀ ਦਾ ਜਨਮ ਹੋਇਆ ਤਾਂ ਕੁਝ ਲੋਕ ਅਧਿਕਾਰੀ ਵਰਗ, ਕੁਝ ਜ਼ਮੀਨ ਦੇ ਮਾਲਕ ਬਣ ਗਏ। ਪੈਦਾਵਾਰੀ ਸਾਧਨਾਂ ਉੱਪਰ ਜਿਸ ਦਾ ਕਬਜ਼ਾ ਹੋ ਗਿਆ, ਉਹ ਹੀ ਸਮਾਜ ਦਾ ਅਖੌਤੀ ਵੱਡਾ ਆਦਮੀ ਬਣ ਗਿਆ। ਆਦਮੀ ਦਾ ਖਾਸ ਗੁਣ, ਮਿਹਨਤ ਵੀ ਵਿਕਾਊ ਚੀਜ਼ ਬਣ ਗਈ। ਪੈਦਾਵਾਰੀ ਸਾਧਨਾ ਦਾ ਮਾਲਕ ਦੂਜੇ ਬੰਦਿਆਂ ਨੂੰ ਥੋੜ੍ਹਾ ਜਿਹਾ ਦੇਣ ਤੋਂ ਬਾਅਦ ਪੈਦਾਵਾਰ ਭਾਰੀ ਗਿਣਤੀ 'ਚ ਉਸ ਕੋਲ ਬਚੀ ਰਹਿ ਜਾਂਦੀ। ਜਦ ਤੱਕ ਇਹ ਸਾਰੀ ਪੈਦਾਵਾਰ ਪੂਰੇ ਕਬੀਲੇ ਦੀ ਸੀ, ਉਦੋਂ ਤੱਕ ਕਿਸਮਤ ਅਤੇ ਰੱਬ ਦੀ ਕੋਈ ਜ਼ਰੂਰਤ ਨਹੀਂ ਸੀ। ਥੋੜ੍ਹੇ ਬਹੁਤ ਦੇਵੀ ਦੇਵਤਿਆਂ ਨਾਲ ਕੰਮ ਚੱਲ ਜਾਂਦਾ ਸੀ। ਜਦ ਜਗੀਰਦਾਰੀ ਅਤੇ ਰਾਜਾਸ਼ਾਹੀ ਪੈਦਾ ਹੋ ਗਈ ਤਾਂ ਬੇਚੈਨੀ ਵਧਣ ਲੱਗੀ। ਲੋਕਾਂ ਦੀ ਇਸ ਬੇਚੈਨੀ ਨੂੰ ਰੋਕਣ ਲਈ ਬੰਦੇ ਦਾ ਪੁੱਤ ਰੱਬ ਹੀ ਕੰਮ ਆਇਆ। ਰੱਬ ਚੰਗੇ ਮਾੜੇ ਕਰਮ ਦਾ ਫਲ ਦਿੰਦਾ ਹੈ। ਨਰਕ, ਸੁਰਗ, ਅਗਲਾ ਪਿਛਲਾ ਜਨਮ, ਮੁਕਤੀ ਆਦਿ ਦੀ ਕਲਪਨਾ ਨੇ ਲੋਕਾਂ ਨੂੰ ਵਿਦਰੋਹ ਕਰਨ 'ਚ ਕੁਝ ਰੋਕ ਪਾਈ। ਵਿਹਲੜ ਲੋਕ ਸੰਤ, ਭਗਤ ਬਣ ਕੇ ਨਾਮ ਜਪਣ ਦਾ ਉਪਦੇਸ਼ ਦੇਣ ਲੱਗੇ। ਪਾਂਡੇ, ਪੁਜਾਰੀ, ਪੁਰੋਹਿਤ ਨਵੇਂ ਨਵੇਂ ਢੰਗ ਨਾਲ ਪੈਦਾ ਹੋਣ ਲੱਗੇ। ਭਗਵਾਨ ਦੇ ਨਾ 'ਤੇ ਤੀਰਥ, ਵਰਤ, ਤਿਉਹਾਰ ਮਨਾਏ ਜਾਣ ਲੱਗੇ। ਸਮਾਜ 'ਚ ਕਿਰਤੀਆਂ ਦੀ ਕਮਾਈ ਲੁੱਟਣ ਵਾਲਾ ਇੱਕ ਵਰਗ ਰਾਜਾ ਅਤੇ ਪੁਰੋਹਿਤ ਬਣ ਗਿਆ। ਅੱਜ ਤੱਕ ਦੋਵੇਂ ਨੇਤਾ ਅਤੇ ਪੁਜਾਰੀ ਇੱਕ ਦੂਜੇ ਦੇ ਪੂਰਕ ਬਣੇ ਹੋਏ ਹਨ। ਰਾਜਾ ਰੱਬ ਦੇ ਭਗਤਾਂ ਦੀ ਪੂਜਾ ਕਰਨ ਲੱਗਾ ਅਤੇ ਭਗਤ, ਰਾਜੇ ਨੂੰ ਰੱਬ ਵੱਲੋਂ ਭੇਜਿਆ ਆਦਮੀ ਕਹਿਣ ਲੱਗੇ। ਹੁਣ ਰਾਜਿਆਂ ਦੀ ਜਗ੍ਹਾ ਪੂੰਜੀਪਤੀਆਂ (ਲੀਡਰਾਂ) ਨੇ ਲੈ ਲਈ ਹੈ।
ਆਦਿ ਮਾਨਵ ਦੇ ਅੰਧ-ਵਿਸ਼ਵਾਸ
ਅੱਜ ਕੱਲ੍ਹ ਸੱਭਿਆ ਮਨੁੱਖਾਂ ਵਿੱਚ ਜਿਹੜੇ ਬਹੁਤ ਸਾਰੇ ਅੰਧਵਿਸ਼ਵਾਸ ਮਿਲਦੇ ਹਨ, ਇਹ Converted from Satluj to Unico

No comments:

Post a Comment