Thursday, April 14, 2011

ਗ਼ਜ਼ਲ

ਗ਼ਜ਼ਲ
ਜੋ ਅੱਜ ਮੈਨੂੰ ਨਹੀਂ ਜਚਦੀਆਂ ,ਗਾਹੀਆਂ ਨੇ ਸਭ ਉਹ ਰਾਹਵਾਂ ਮੈਂ।
ਜਿਹਨਾਂ ਨੂੰ ਉਗਲੱਛ ਚੁਕਿਆ ਹਾਂ ਉਹ ਵਸਤਾਂ ਹੁਣ ਕਿੰਜ ਖਾਵਾਂ ਮੈਂ।
*ਧਰਮ ਹੈ ਇਕ ਨਿਕਾ ਜਿਹਾ ਝੱਗਾ ਜੋ ਮੈਂ ਬਚਪਨ ਵਿਚ ਪਾਉਂਦਾ ਸਾਂ
ਜਦ ਅਜ ਉਹ ਮੇਰੇ ਮੇਚ ਨਹੀਂ ਆਉਂਦਾ ਦਸੋ Àਸਨੂੰ ਕਿੰਜ ਪਾਵਾਂ ਮੈਂ।
*ਵੇਦ ,ਗ੍ਰੰਥਾਂ ਵਾਲਾ ਕੂੜਾ ਵਰਿ•ਆਂ ਵਿਚ ਮਨ 'ਚੋਂ ਕਢਿਆ ਮਸਾਂ ਹੈ
ਹੁਣ ਫਿਰ ਉਹੀਓ ਇੱਜੜ ਮਾਨਸਿਕਤਾ ਨੂੰ ਹੀ ਕਿੱਦਾਂ ਅਪਨਾਵਾਂ ਮੈਂ।
*ਵਿਹਲੜ ਅਤੇ ਨਿਖੱਟੂ ਐਸ਼ ਉਡਾਉਂਦੇ ਜੇ ਤਕਣੇ ਨੇ ਤਾਂ ਆਜਾ
ਆਜਾ ਫਿਰ ਸਾਧਾਂ ਦੇ ਡੇਰੇ ਵਿਚ ਤੈਨੂੰ ਚੋਰਾਂ ਦੇ ਦਰਸ਼ਨ ਪੁਆਵਾਂ ਮੈਂ।
*ਮਜ਼ਹਬ ਦੇ ਨਾਂਅ 'ਤੇ ਫਿਰਕੂ ਦੰਗੇ ਅੰਨ•ੀ ਬੋਲੀ ਭੀੜ ਹੈ ਕਰਦੀ
ਇਸ ਬੇਚਿਹਰਾ ਭੀੜ ਤੋਂ ਯਾਰੋ ਅਕਸਰ ਹੀ ਕੰਨੀ ਕਤਰਾਵਾਂ ਮੈਂ।
*ਵੇਦ ਗ੍ਰੰਥਾਂ ਦੇ ਉਪਦੇਸ਼ਾਂ ਰੱਖਿਆ ਹਜਾਰਾਂ ਸਾਲ ਗੁਲਾਮ ਅਸਾਂ ਨੂੰ
ਇਹ ਸਭ ਜਾਣਦਿਆਂ ਵੀ ਕਿਉਂ ਹੁਣ ਇਹਨਾਂ ਦੀ ਉਪਮਾ ਗਾਵਾਂ ਮੈਂ।
ੂਧਰਮਾਂ ਵਾਲਿਆਂ ਜਿਉਂਦੇ ਸਾੜੇ ਅਤੇ ਵਿਗਿਆਨੀ ਜੇਲ•ੀਂ ਸੁਟੇ
ਅਜ ਵੀ ਉਹਨਾਂ ਦੀ ਚੀਸ ਆਪਣੇ ਮਨ ਮਸਤਿਕ 'ਤੇ ਹੰਢਾਵਾਂ ਮੈਂ।
ਪਿਆਰ ,ਮੁਹੱਬਤ ਅਤੇ ਸ਼ਾਂਤੀ ਆਪਣੇ ਘਰ ਵਿਚ ਹੀ ਮਿਲਦੇ ਨੇ
ਬਚਪਨ ਤੋਂ ਹੀ ਇਹ ਗੱਲ ਆਪਣੇ ਬੱਚਿਆਂ ਤਾਈਂ ਸਮਝਾਵਾਂ ਮੈਂ।
“ਢਿਲੋਂ'ਜਿਉਂ ਜਿਉਂ ਉਮਰ ਦਾ ਸੂਰਜ ਢਲਦਾ ਹੈ ਤਿਉਂ ਤਿਉਂ ਹੀ
ਆਪਣੇ ਕੱਦ ਤੋਂ ਲੰਮਾ ਹੁੰਦਾ ਤਕ ਰਿਹਾ ਹਾਂ ਆਪਣਾ ਪਰਛਾਵਾਂ ਮੈਂ।









Converted from

No comments:

Post a Comment